ਰੋਡਵੇਜ਼ ਹੜਤਾਲ ‘ਤੇ ਕਾਰਵਾਈ: ਯੂਨੀਅਨ ਪ੍ਰਧਾਨ ਬਿਕਰਮਜੀਤ ਸਿੰਘ ਸਸਪੈਂਡ

66

Punjab 29 Nov 2025 AJ DI Awaaj

Punjab Desk : ਪੰਜਾਬ ਸਰਕਾਰ ਨੇ ਰੋਡਵੇਜ਼ ਕਰਮਚਾਰੀਆਂ ਦੀ ਜਾਰੀ ਹੜਤਾਲ ਖ਼ਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਪਨਬਸ ਡਿਪੂ–1 ਦੇ ਪ੍ਰਧਾਨ ਬਿਕਰਮਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਕੱਚੇ ਕਰਮਚਾਰੀ ਕੱਲ੍ਹ ਤੋਂ ਹੜਤਾਲ ‘ਤੇ ਹਨ, ਜਿਸ ਨਾਲ ਬੱਸ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ।

ਸਰਕਾਰ ਵੱਲੋਂ ਜਾਰੀ ਪੱਤਰ ਵਿੱਚ ਦਰਸਾਇਆ ਗਿਆ ਹੈ ਕਿ ਬਿਕਰਮਜੀਤ ਸਿੰਘ ਨੇ 28 ਨਵੰਬਰ 2025 ਨੂੰ ਗੈਰ–ਕਾਨੂੰਨੀ ਹੜਤਾਲ ਵਿੱਚ ਹਿੱਸਾ ਲਿਆ, ਜਿਸ ਕਾਰਨ 380 ਕਿਲੋਮੀਟਰ ਦੀ ਡਿਊਟੀ ਮਿਸ ਹੋਈ ਅਤੇ ਮੁਕੇਰੀਆ–ਜਲੰਧਰ–ਅੰਮ੍ਰਿਤਸਰ–ਜਲੰਧਰ–ਪਠਾਨਕੋਟ ਰੂਟ ‘ਤੇ ਬੱਸ ਸੇਵਾਵਾਂ ਨਾ ਮਿਲਣ ਕਾਰਨ ਜਨਤਾ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਵਿਭਾਗ ਨੂੰ ₹11,939 ਦਾ ਨੁਕਸਾਨ ਹੋਇਆ।

28 ਨਵੰਬਰ ਨੂੰ ਉਨ੍ਹਾਂ ਨੂੰ ਤੁਰੰਤ ਡਿਊਟੀ ‘ਤੇ ਰਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਸੀ, ਪਰ 29 ਨਵੰਬਰ 2025 ਨੂੰ ਵੀ ਉਹ ਡਿਊਟੀ ‘ਤੇ ਨਹੀਂ ਪਹੁੰਚੇ ਅਤੇ ਮੁੜ ਹੜਤਾਲ ਵਿੱਚ ਸ਼ਾਮਲ ਰਹੇ। ਇਸ ਕਾਰਨ 301 ਕਿਲੋਮੀਟਰ ਡਿਊਟੀ ਮਿਸ ਹੋਈ ਅਤੇ ਵਿਭਾਗ ਨੂੰ ਹੋਰ ₹9,520 ਦਾ ਵਿੱਤੀ ਨੁਕਸਾਨ ਝੱਲਣਾ ਪਿਆ।

ਇਸ ਸਾਰੇ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ ਬਿਕਰਮਜੀਤ ਸਿੰਘ ਦੀਆਂ ਸੇਵਾਵਾਂ ਨੂੰ ਨਿਲੰਬਿਤ ਕਰਨ ਦਾ ਫ਼ੈਸਲਾ ਲਿਆ ਹੈ।