26 ਅਕਤੂਬਰ 2025 ਅਜ ਦੀ ਆਵਾਜ਼
National Desk: 28 ਸਾਲ ਬਾਅਦ ਤੇਜ਼ਾਬ ਹਮਲੇ ਦੀ ਪੀੜਤਾ ਨੂੰ 5 ਲੱਖ ਰੁਪਏ ਦਾ ਮੁਆਵਜ਼ਾ 1997 ਵਿੱਚ ਇਕ 15 ਸਾਲ ਦੀ ਮੁਟਿਆਰ ‘ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ। ਹਮਲੇ ਕਾਰਨ ਉਸ ਦਾ ਚਿਹਰਾ ਵਿਗੜ ਗਿਆ, ਇੱਕ ਅੱਖ ਖਰਾਬ ਹੋ ਗਈ ਅਤੇ ਦੂਜੀ ਦੀ ਨਜ਼ਰ ਘੱਟ ਹੋ ਗਈ। ਉਸਦੇ ਮਾਪਿਆਂ ਦੀ ਮੌਤ ਹੋ ਗਈ ਅਤੇ ਭਰਾਵਾਂ ਨੇ ਵੀ ਛੱਡ ਦਿੱਤਾ। ਮੁਆਵਜ਼ੇ ਦੇ ਪ੍ਰਬੰਧ ਨਾ ਹੋਣ ਕਾਰਨ ਪੀੜਤਾ ਨੇ ਆਪਣੀ ਲੜਾਈ ਇਕੱਲੇ ਜਾਰੀ ਰੱਖੀ।
ਪਿਛਲੇ ਸਾਲ ਬ੍ਰੇਵ ਸੋਲਸ ਫਾਊਂਡੇਸ਼ਨ ਦੀ ਸਹਾਇਤਾ ਨਾਲ ਉਸਦਾ ਡਾਕਟਰੀ ਮੁਆਇਨਾ ਹੋਇਆ। ਇਸਦੇ ਆਧਾਰ ‘ਤੇ ਸਰਕਾਰ ਨੇ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਨ ਦਾ ਫੈਸਲਾ ਕੀਤਾ। ਜ਼ਿਲ੍ਹਾ ਪ੍ਰੋਬੇਸ਼ਨ ਅਫਸਰ ਦੇ ਅਨੁਸਾਰ, ਦੋਸ਼ੀ ਨੂੰ ਧਾਰਾ 325A ਤਹਿਤ ਸਜ਼ਾ ਮਿਲ ਚੁੱਕੀ ਹੈ। ਦੋ ਮਹੀਨੇ ਪਹਿਲਾਂ ਪੀੜਤਾ ਦੇ ਬੈਂਕ ਖਾਤੇ ਵਿੱਚ ਮੁਆਵਜ਼ਾ ਰਾਸ਼ੀ ਟ੍ਰਾਂਸਫਰ ਕਰ ਦਿੱਤੀ ਗਈ।
ਪੀੜਤਾ ਨੇ ਇਸ ਮੋਕੇ ‘ਤੇ ਕਿਹਾ ਕਿ ਉਹ 28 ਸਾਲਾਂ ਬਾਅਦ ਇੱਜ਼ਤ ਨਾਲ ਜੀਣਾ ਚਾਹੁੰਦੀ ਹੈ।
Like this:
Like Loading...
Related