ਨੈਣਾ ਦੇਵੀ ਤੋਂ ਵਾਪਸੀ ‘ਤੇ ਹਾ*ਦਸਾ – ਗੱਡੀ ਨਹਿਰ ‘ਚ ਡਿੱ*ਗੀ, 5 ਮੌ*ਤਾਂ, ਕਈ ਲਾ*ਪਤਾ

43

ਖੰਨਾ, 28 ਜੁਲਾਈ 2025:AJ DI Awaaj

Punjab Desk :ਪੰਜਾਬ ਦੇ ਖੰਨਾ ਨੇੜੇ ਅੱਜ ਸਵੇਰੇ ਇੱਕ ਭਿਆ*ਨਕ ਸੜਕ ਹਾ*ਦਸਾ ਵਾਪਰਿਆ, ਜਦੋਂ ਮਾਤਾ ਨੈਣਾ ਦੇਵੀ ਤੋਂ ਵਾਪਸ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੋਲੈਰੋ ਪਿਕਅੱਪ ਗੱਡੀ ਰਾੜਾ ਸਾਹਿਬ ਤੋਂ ਅੱਗੇ ਜਗੇੜਾ ਪੁਲ ਨੇੜੇ ਕੰਟਰੋਲ ਤੋਂ ਬਾਹਰ ਹੋ ਕੇ ਨਹਿਰ ਵਿੱਚ ਡਿੱਗ ਗਈ।

ਗੱਡੀ ਵਿੱਚ 10 ਤੋਂ 15 ਲੋਕ ਸਵਾਰ ਸਨ, ਜੋ ਮਾਲੇਰਕੋਟਲਾ ਵੱਲ ਵਾਪਸ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਰੈਸਕਿਊ ਟੀਮਾਂ ਮੌਕੇ ‘ਤੇ ਪੁੱਜ ਗਈਆਂ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

ਪੱਕੀ ਜਾਣਕਾਰੀ ਮੁਤਾਬਕ, ਹੁਣ ਤੱਕ 5 ਸ਼ਰਧਾਲੂਆਂ ਦੀ ਮੌ*ਤ ਹੋ ਚੁੱਕੀ ਹੈ, ਜਦਕਿ 8 ਤੋਂ ਵੱਧ ਲੋਕ ਹਜੇ ਵੀ ਲਾਪਤਾ ਹਨ।
ਰੈਸਕਿਊ ਟੀਮਾਂ ਦੁਆਰਾ ਲਾ*ਪਤਾ ਲੋਕਾਂ ਦੀ ਭਾਲ ਲਈ ਕਾਰਜ ਚਲ ਰਿਹਾ ਹੈ। ਹਾਦਸੇ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ।

ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਨੇੜਲੇ ਪਿੰਡਾਂ ਦੇ ਲੋਕ ਵੀ ਰੈਸਕਿਊ ‘ਚ ਮਦਦ ਦੇ ਰਹੇ ਹਨ।

ਨੋਟ: ਮ੍ਰਿ*ਤ*ਕਾਂ ਦੀ ਪਛਾਣ ਹਜੇ ਨਹੀਂ ਹੋ ਸਕੀ। ਰੈਸਕਿਊ ਮੁਹਿੰਮ ਜਾਰੀ ਹੈ।