ਸ਼ਿਵਪੁਰੀ (ਮੱਧ ਪ੍ਰਦੇਸ਼) 16 Aug 2025 Aj DI Awaaj
National Desk – ਸ਼ਨੀਵਾਰ ਸਵੇਰੇ ਰਾਸ਼ਟਰੀ ਰਾਜਮਾਰਗ-46 ਉੱਤੇ ਸੁਰਵਾਇਆ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਟੈਂਪੂ ਟਰੈਵਲਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ ਚਾਰ ਜਣਿਆਂ ਦੀ ਮੌ*ਤ ਹੋ ਗਈ ਅਤੇ ਸੱਤ ਹੋਰ ਗੰਭੀਰ ਜ਼ਖ*ਮੀ ਹੋ ਗਏ।
ਹਾਦਸੇ ਦੇ ਵੇਰਵੇ:
ਸਵੇਰੇ ਲਗਭਗ 5:30 ਵਜੇ ਇੱਕ ਟਰੈਵਲਰ,ਜੋ ਕੰਟਰੋਲ ਤੋਂ ਬਾਹਰ ਹੋ ਕੇ ਡਿਵਾਈਡਰ ਪਾਰ ਕਰ ਗਈ ਸੀ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਈ। ਟਰੈਵਲਰ ਵਿੱਚ ਗੁਜਰਾਤ ਦੇ ਮੇਹਸਾਣਾ ਅਤੇ ਸੁਰੇਂਦਰਨਗਰ ਤੋਂ ਲਗਭਗ 20 ਮਿਊਜ਼ੀਸ਼ੀਅਨ ਸਵਾਰ ਸਨ, ਜੋ ਵਾਰਾਣਸੀ ਵਿਖੇ ਸ਼ਿਵ ਕਥਾ ਸਮਾਗਮ ਤੋਂ ਵਾਪਸ ਆ ਰਹੇ ਸਨ।
ਮ*ਰੇ ਹੋਏ ਲੋਕਾਂ ਦੀ ਪਹਚਾਣ:
- ਹਾਰਦਿਕ ਦਵੇ (ਸਿੰਗਰ) – ਮੌਕੇ ਤੇ ਹੀ ਮੌ*ਤ
- ਰਾਜਾ ਠਾਕੁਰ, ਅੰਕਿਤ ਠਾਕੁਰ ਅਤੇ ਰਾਜਪਾਲ – ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜਿਆ
ਜ਼ਖ*ਮੀਆਂ ਦੀ ਸੂਚੀ:
ਰਾਵਲ ਮੋਹਿਤ, ਆਸ਼ੀਸ਼ ਵਿਆਸ, ਮੋਹਾਲਕ, ਨਰਿੰਦਰ ਨਾਇਕ, ਚੇਤਨ ਕੁਮਾਰ, ਰਿਸ਼ੀਕੇਸ਼, ਵਿਪੁਲ, ਅਰਵਿੰਦ, ਅਰਜੁਨ, ਹਰਸ਼ਦ ਗੋਸਵਾਮੀ ਅਤੇ ਟਰੈਵਲਰ ਡਰਾਈਵਰ ਹਾਦਸੇ ਵਿੱਚ ਜ਼ਖਮੀ ਹੋਏ। ਇਨ੍ਹਾਂ ਵਿੱਚੋਂ ਸੱਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮੁੱਢਲੀ ਜਾਂਚ ਅਤੇ ਕਾਰਨ:
ਪੁਲਿਸ ਅਨੁਸਾਰ ਮੁੱਖ ਕਾਰਨ ਟਰੈਵਲਰ ਡਰਾਈਵਰ ਨੂੰ ਆਈ ਨੀਂਦ ਦੱਸੀ ਜਾ ਰਹੀ ਹੈ। ਮੌਕੇ ‘ਤੇ ਪੁਲਿਸ ਅਤੇ ਬਚਾਅ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਲਾ*ਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਅਤੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ।
ਸੰਗੀਤ ਜਗਤ ਵਿੱਚ ਸੋਗ:
ਇਸ ਹਾਦਸੇ ਨੇ ਨਾ ਸਿਰਫ਼ ਚਾਰ ਪਰਿਵਾਰਾਂ ਨੂੰ ਸਦਮੇ ’ਚ ਡੋਬੋ ਦਿੱਤਾ ਹੈ, ਸਗੋਂ ਗੁਜਰਾਤ ਦੇ ਸੰਗੀਤ ਜਗਤ ਲਈ ਵੀ ਇਹ ਇਕ ਵੱਡਾ ਨੁਕਸਾਨ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਜ਼ਖਮੀਆਂ ਦੇ ਇਲਾਜ ਵਿੱਚ ਕੋਈ ਕਮੀ ਨਾ ਛੱਡਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
