ਅਬੋਹਰ: ਦਿਨ ਦਿਹਾੜੇ ਕੱਪੜਾ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿ*ਆ, ਵਪਾਰੀ ਭਾਈਚਾਰਾ ਰੋਸ ‘ਚ

24

ਅਬੋਹਰ:07 July 2025 AJ Di Awaaj

Punjab Desk : ਪੰਜਾਬ ਦੇ ਅਬੋਹਰ ਸ਼ਹਿਰ ਵਿੱਚ ਸੋਮਵਾਰ ਸਵੇਰੇ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ‘ਚ ਮਸ਼ਹੂਰ ਕੱਪੜਾ ਬ੍ਰਾਂਡ ‘ਵੀਅਰ ਵੈੱਲ’ (Wear Well) ਦੇ ਮਾਲਕ ਸੰਜੇ ਦੀ ਗੋ*ਲੀ ਮਾਰ ਕੇ ਹੱਤਿ*ਆ ਕਰ ਦਿੱਤੀ ਗਈ। ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਵਪਾਰਕ ਭਾਈਚਾਰੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।

ਜਾਣਕਾਰੀ ਮੁਤਾਬਕ, ਜਦੋਂ ਸੰਜੇ ਆਪਣੀ ਕਾਰ ਪਾਰਕ ਕਰ ਰਿਹਾ ਸੀ, ਤਿੰਨ ਅਣਪਛਾਤੇ ਹਮਲਾਵਰ ਇੱਕ ਬਾਈਕ ‘ਤੇ ਆਏ ਅਤੇ ਉਸ ‘ਤੇ ਗੋਲੀ*ਆਂ ਚਲਾ ਦਿੱਤੀਆਂ। ਹਮਲਾਵਰ ਪਹਿਲਾਂ ਤੋਂ ਹੀ ਦੁਕਾਨ ਨੇੜੇ ਮੌਜੂਦ ਸਨ ਅਤੇ ਸੰਜੇ ਦੀ ਉਡੀਕ ਕਰ ਰਹੇ ਸਨ। ਗੰਭੀਰ ਜ਼ਖਮਾਂ ਨਾਲ ਘਾਇਲ ਸੰਜੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ*ਕ ਘੋਸ਼ਤ ਕਰ ਦਿੱਤਾ।

ਪੁਲਿਸ ਨੂੰ ਮੌਕੇ ਤੋਂ 4 ਤੋਂ 5 ਗੋਲੀਆਂ ਦੇ ਖੋਲ ਮਿਲੇ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਮਲਾ ਕਿਸੇ ਗੈਂਗਸਟਰ ਗਰੁੱਪ ਵੱਲੋਂ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਹਮਲਾਵਰ ਪੇਸ਼ੇਵਰ ਨਿਸ਼ਾਨੇਬਾਜ਼ ਸਨ। ਜਿਸ ਮੋਟਰਸਾਈਕਲ ‘ਤੇ ਹਮਲਾਵਰ ਆਏ ਸਨ, ਉਹ ਚੋਰੀ ਦੀ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਹਮਲਾਵਰ ਇੱਕ ਹੋਰ ਮੋਟਰਸਾਈਕਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।

‘ਵੀਅਰ ਵੈੱਲ’ ਬ੍ਰਾਂਡ ਸੰਜੇ ਅਤੇ ਉਸਦੇ ਭਰਾ ਜਗਤ ਵੱਲੋਂ ਚਲਾਇਆ ਜਾਂਦਾ ਸੀ ਅਤੇ ਇਸ ਦੀ ਪਛਾਣ ਕੇਵਲ ਪੰਜਾਬ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਵੀ ਸੀ।

ਸੰਜੇ ਦੀ ਹੱਤਿ*ਆ ਤੋਂ ਬਾਅਦ ਵਪਾਰੀ ਭਾਈਚਾਰਾ ਗੁੱਸੇ ‘ਚ ਹੈ। ਵੱਡੀ ਗਿਣਤੀ ‘ਚ ਵਪਾਰੀ ਹਸਪਤਾਲ ਪਹੁੰਚੇ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਉਹਨਾਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼*ਤਾਰੀ ਦੀ ਮੰਗ ਕੀਤੀ ਹੈ।

ਫਿਲਹਾਲ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ ਹੈ।