ਚੰਡੀਗੜ੍ਹ 29 Oct 2025 AJ DI Awaaj
Chandigarh Desk : ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਡੀਐਸਪੀ ਦਿਲਸ਼ੇਰ ਸਿੰਘ ਨੇ ਅੱਜ ਦੁਪਹਿਰ ਅਗਮਪੁਰ ਪਿੰਡ (ਆਨੰਦਪੁਰ ਸਾਹਿਬ ਨੇੜੇ) ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨਿਤਿਨ ਨੰਦਾ ‘ਤੇ ਗੋ*ਲੀ ਚਲਾ ਦਿੱਤੀ।
ਸੂਤਰਾਂ ਅਨੁਸਾਰ, ਦਿਲਸ਼ੇਰ ਸਿੰਘ ਨੇ ਨਿਤਿਨ ਨੰਦਾ ਨੂੰ ਦੋ ਗੋ*ਲੀਆਂ ਮਾਰੀਆਂ, ਜਿਸ ਤੋਂ ਬਾਅਦ ਉਸਨੂੰ ਤੁਰੰਤ ਸਿਵਲ ਹਸਪਤਾਲ ਆਨੰਦਪੁਰ ਸਾਹਿਬ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ, ਉਸਦੀ ਹਾਲਤ ਸਥਿਰ ਹੈ।
ਜਾਣਕਾਰੀ ਅਨੁਸਾਰ, ਪਿੰਡ ਅਗਮਪੁਰ ਵਿੱਚ ਇੱਕ ਸਮਾਗਮ ਦੌਰਾਨ ਦੋਵਾਂ ਵਿਚ ਤਕਰਾਰ ਹੋ ਗਈ, ਜਿਸ ਤੋਂ ਬਾਅਦ ਸੇਵਾਮੁਕਤ ਡੀਐਸਪੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋ*ਲੀ*ਬਾਰੀ ਕੀਤੀ।
ਨਿਤਿਨ ਨੰਦਾ ਪਹਿਲਾਂ ਰੂਪਨਗਰ ਦੇ ਸ਼ਿਵ ਸੈਨਾ ਆਗੂ ਰਹੇ ਹਨ ਅਤੇ ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।














