ਦਿੱਲੀ ਧ*ਮਾਕਾ ਮਾਮਲੇ ‘ਚ ਆਮਿਰ ਰਾਸ਼ਿਦ ਅਲੀ 10 ਦਿਨਾਂ ਰਿਮਾਂਡ ‘ਤੇ

64

ਦਿੱਲੀ 17 Nov 2025 AJ DI Awaaj

National Desk : ਦਿੱਲੀ ਧ*ਮਾਕਾ ਮਾਮਲੇ ਵਿੱਚ NIA ਵੱਲੋਂ ਗ੍ਰਿ*ਫਤਾਰ ਆਮਿਰ ਰਾਸ਼ਿਦ ਅਲੀ ਨੂੰ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਆਮਿਰ ਨੂੰ 10 ਦਿਨਾਂ ਦੀ ਰਿਮਾਂਡ ‘ਤੇ ਭੇਜਿਆ।

ਆਮਿਰ ਉਹ ਵਿਅਕਤੀ ਹੈ ਜਿਸ ਦੇ ਨਾਂ ‘ਤੇ ਕਾਰ ਰਜਿਸਟਰਡ ਸੀ ਜੋ 10 ਨਵੰਬਰ ਨੂੰ ਲਾਲ ਕਿਲੇ ਕੋਲ ਧ*ਮਾਕੇ ਵਿੱਚ ਵਰਤੀ ਗਈ। NIA ਦੇ ਮੁਤਾਬਕ, ਆਮਿਰ ਨੇ ਕਥਿਤ ਤੌਰ ‘ਤੇ ਡਾ. ਉਮਰ ਅਲ ਨਬੀ ਨੂੰ ਕਾਰ ਹਾਸਲ ਕਰਨ ਵਿੱਚ ਮਦਦ ਕੀਤੀ। ਇਸ ਕਾਰ ਵਿਚ ਵਿਸ*ਫੋਟਕ ਲਗਾਇਆ ਗਿਆ ਸੀ।

ਸੁਰੱਖਿਆ ਏਜੰਸੀਆਂ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਫਰੀਦਾਬਾਦ ਪੁਲਿਸ ਨੇ ਕਿਰਾਏ ‘ਤੇ ਰਹਿਣ ਵਾਲੇ ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰ ਕਿਰਾਏਦਾਰਾਂ ਤੋਂ ਪੁੱਛਗਿੱਛ ਕੀਤੀ, ਅਤੇ ਹੁਣ ਤੱਕ 2,000 ਤੋਂ ਵੱਧ ਲੋਕਾਂ ਤੋਂ ਜਾਣਕਾਰੀ ਲੀ ਜਾ ਚੁੱਕੀ ਹੈ।