ਆਮਿਰ ਖਾਨ ਨੇ ਦਿੱਤਾ ਇਸ਼ਾਰਾ – ‘ਮਹਾਭਾਰਤ’ ਹੋ ਸਕਦੀ ਹੈ ਉਹਦੀ ਆਖਰੀ ਫਿਲਮ: “ਇਸ ਤੋਂ ਬਾਅਦ ਮੈਨੂੰ ਲੱਗੇਗਾ ਕਿ ਹੁਣ ਮੇਰੇ ਕੋਲ ਕੁਝ ਵੀ ਬਾਕੀ ਨਹੀਂ”

54

1 June 2025

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫਿਲਮ ‘ਮਹਾਭਾਰਤ’ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਫਿਲਮ ਉਹਦੇ ਕਰੀਅਰ ਦੀ ਆਖਰੀ ਫਿਲਮ ਹੋ ਸਕਦੀ ਹੈ। ਆਮਿਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਬਾਅਦ ਉਹਨੂੰ ਲੱਗੇਗਾ ਕਿ ਉਨ੍ਹਾਂ ਨੇ ਆਪਣੇ ਫਿਲਮੀ ਸਫਰ ਵਿੱਚ ਸਭ ਕੁਝ ਕਰ ਲਿਆ ਹੈ ਅਤੇ ਹੁਣ ਕੁਝ ਹੋਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ।

ਇਹ ਗੱਲ ਸੁਣ ਕੇ ਆਮਿਰ ਦੇ ਚਾਹੁਣ ਵਾਲੇ ਭਾਵੁਕ ਹੋ ਗਏ ਹਨ, ਕਿਉਂਕਿ ਉਹ ਹਰ ਕੰਮ ਵਿੱਚ ਆਪਣੀ ਗਹਿਰੀ ਮਿਹਨਤ ਅਤੇ ਲਗਨ ਦਿਖਾਉਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ‘ਮਹਾਭਾਰਤ’ ਤੋਂ ਬਾਅਦ ਆਮਿਰ ਦਾ ਫਿਲਮੀ ਕਰੀਅਰ ਕਿਹੜੀ ਦਿਸ਼ਾ ਵੱਲ ਜਾਂਦਾ ਹੈ।