ਤਰਨ ਤਾਰਨ 05 ਅਗਸਤ 2025 AJ DI Awaaj
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ. ਏ. ਐੱਸ. ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਵੱਲੋ ਗਾਵਾਂ ਅਤੇ ਮੱਝਾਂ ਦੀ ਵਧੀਆ ਨਸਲ ਦੀਆਂ ਵੱਛੀਆਂ ਅਤੇ ਕੱਟੀਆਂ ਤਿਆਰ ਕਰਨ ਲਈ ਬਹੁਤ ਹੀ ਘੱਟ ਰੇਟ ‘ਤੇ ਸੈਕਸਡ ਸੀਮਨ ਸਪਲਾਈ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਸੈਕਸਡ ਸੀਮਨ ਦੀ ਹਰ ਡੋਜ਼ ਉੱਪਰ ਪਸ਼ੂ ਪਾਲਕਾਂ ਨੂੰ 425 ਰੁਪਏ ਦੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਅਤੇ 100 % ਪਸ਼ੂਧਨ ਨੂੰ ਸਾਲ 2025 ਵਿੱਚ ਮੁੰਹ-ਖੁਰ ਵੈਕਸੀਨ ਸਰਕਾਰ ਵੱਲੋਂ 2 ਵਾਰ ਮੁਫਤ ਲਗਾਈ ਜਾਣੀ ਹੈ।ਮਹੀਨਾ ਐਪ੍ਰਲ-ਮਈ ਵਿੱਚ ਮੰੂਹ-ਖੁਰ ਵੈਕਸੀਨ ਦੀਆਂ 286135 ਖੁਰਾਕਾਂ, 100 % ਪਸ਼ੂਧਨ ਨੂੰ ਮੁਫ਼ਤ ਲਗਾਈਆਂ ਗਈਆਂ ਹਨ ।
ਉਨ੍ਹਾਂ ਦੱਸਿਆ ਕਿ ਮਾਰਚ 2025 ਦੌਰਾਨ 21ਵੀ ਪਸ਼ੂ ਧੰਨ ਗਣਨਾ ਨੂੰ ਮੁਕੰਮਲ ਕੀਤਾ ਗਿਆ, ਜਿਸ ਦੇ ਅਧਾਰ ‘ਤੇ ਪਸ਼ੂ ਪਾਲਕਾਂ ਦੇ ਵਿਕਾਸ ਲਈ ਸਕੀਮਾਂ ਬਣਾਈਆ ਜਾਣਗੀਆ।ਰਾਜ ਦੇ 100% ਗਊਧਨ ਨੂੰ ਲੰਪੀ ਸਕਿਨ ਡੀਜ਼ੀਜ ਦੀ ਵੈਕਸੀਨ ਮੁਫ਼ਤ ਲਗਾਉਣ ਦਾ ਕੰਮ ਵੀ ਮਿਤੀ 28 ਫਰਵਰੀ 2025 ਤੱਕ ਮੁਕੰਮਲ ਕੀਤਾ ਗਿਆ, ਜਿਸ ਤਹਿਤ ਜਿਲ੍ਹਾ ਤਰਨ ਤਾਰਨ ਵਿੱਚ 1,06,000 ਖੁਰਾਕਾਂ ਲੰਪੀ ਸਕਿਨ ਡੀਜ਼ੀਜ ਵੈਕਸੀਨ ਦੀਆਂ ਮੁਫ਼ਤ ਲਗਾਈਆ ਗਈਆ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਸ਼ੂ ਪਾਲਕਾਂ ਵਿੱਚ ਸਹਾਇਕ ਧੰਦੇ ਉੱਦਮ ਦੇ ਰੂਪ ਵਿੱਚ ਉਤਸ਼ਾਹਿਤ ਕਰਨ ਲਈ ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ 50% ਸਬਸਿਡੀ ਦਾ ਪ੍ਰਾਵਧਾਨ ਹੈ । ਇਸ ਸਕੀਮ ਤਹਿਤ ਪਸ਼ੂ ਪਾਲਕ, ਪਸ਼ੂ ਪਾਲਣ ਦੇ ਧੰਦੇ ਵਿੱਚ 10 ਤੋਂ 50 ਲੱਖ ਰੁਪਏ ਜਾਂ ਵੱਧ ਦੀ ਸਬਸਿਡੀ ਪ੍ਰਾਪਤ ਕਰ ਸਕਦੇ ਹਨ ।
ਉਹਨਾਂ ਦੱਸਿਆ ਕਿ ਹਰ ਮਹੀਨੇ ਪਸ਼ੂ ਪਾਲਕਾਂ ਲਈ ਬੱਕਰੀ ਪਾਲਣ, ਸੂਰ ਪਾਲਣ ਅਤੇ ਮੁਰਗੀ ਪਾਲਣ ਦੀ ਟ੍ਰੇਨਿੰਗ ਵੀ ਵਿਭਾਗ ਵੱਲੋਂ ਕਰਵਾਈ ਜਾ ਰਹੀ ਹੈ।ਪਸ਼ੂ ਪਾਲਕਾਂ ਲਈ ਕਿਸਾਨ ਕਰੈਡਿਟ ਕਾਰਡ ਸਕੀਮ ਦੀ ਸਹੂਲਤ ਸਰਕਾਰ ਵੱਲੋਂ ਉਪਲੱਬਧ ਕੀਤੀ ਗਈ, ਜਿਸ ਤਹਿਤ ਪਸ਼ੂ ਪਾਲਕਾਂ ਨੂੰ 1,60,000 ਰੁਪਏ ਦੀ ਰਾਸ਼ੀ ਬਹੁਤ ਘੱਟ ਵਿਆਜ ‘ਤੇ ਦਿੱਤੀ ਜਾਂਦੀ ਹੈ। ਇਸ ਦੇ ਤਹਿਤ 375 ਬਿਨੈਪੱਤਰ ਵੱਖ-ਵੱਖ ਬੈਂਕਾ ਨੂੰ ਭੇਜੇ ਗਏ ਹਨ।ਪਸ਼ੂਆ ਨੂੰ ਮਲੱਪ ਰਹਿਤ ਕਰਨ ਲਈ ਸਰਕਾਰ ਵੱਲੋ 100 % ਪਸ਼ੂਧਨ ਨੂੰ ਮਲੱਪਾ ਦੀ ਦਵਾਈ ਅਪ੍ਰੈਲ 2025 ਦੌਰਾਨ ਮੁਫ਼ਤ ਦਿੱਤੀ ਗਈ ਹੈ ।
