ਸ੍ਰੀ ਮੁਕਤਸਰ ਸਾਹਿਬ ‘ਚ ਕਲੰਕਤ ਪਿਤਾ ਗ੍ਰਿਫ਼*ਤਾ*ਰ, ਆਪਣੀ ਹੀ ਧੀ ਨਾਲ ਕਰਦਾ ਰਿਹਾ ਜ਼ਬ*ਰ ਜਨਾ*ਹ

10

ਸ੍ਰੀ ਮੁਕਤਸਰ ਸਾਹਿਬ 18 July 2025 AJ Di Awaaj

Punjab Desk : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਦਰਦਨਾਕ ਅਤੇ ਸ਼ਰ*ਮਨਾ*ਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 12 ਸਾਲਾ ਨਾਬਾਲਿਗ ਲੜਕੀ ਨੇ ਆਪਣੇ ਹੀ ਪਿਤਾ ਵਿਰੁੱਧ ਜ਼ਬ*ਰ ਜਨਾ*ਹ ਦੇ ਗੰਭੀਰ ਦੋ*ਸ਼ ਲਾਏ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋ*ਸ਼ੀ ਪਿਤਾ ਨੂੰ ਗ੍ਰਿਫ਼*ਤਾਰ ਕਰ ਲਿਆ ਹੈ।

ਬੱਚੀ ਨੇ ਪੁਲਿਸ ਨੂੰ ਕੀ ਦੱਸਿਆ?

ਮਾਸੂਮ ਬੱਚੀ, ਜੋ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਸਦੀ ਮਾਂ ਅਤੇ ਤਾਈ ਰਾਤਾਂ ਨੂੰ ਫੈਕਟਰੀ ਵਿੱਚ ਕੰਮ ਕਰਦੀਆਂ ਹਨ। ਇਸ ਦੌਰਾਨ ਉਹ ਘਰ ਵਿੱਚ ਆਪਣੇ ਛੋਟੇ ਭਰਾ ਅਤੇ ਪਿਤਾ ਦੇ ਨਾਲ ਰਹਿੰਦੀ ਸੀ। ਲਗਭਗ ਇੱਕ ਮਹੀਨਾ ਪਹਿਲਾਂ, ਉਸਦੇ ਪਿਤਾ ਨੇ ਸ਼ਰਾ*ਬੀ ਹਾਲਤ ਵਿੱਚ ਉਸ ਨਾਲ ਪਹਿਲੀ ਵਾਰ ਜ਼ਬਰ ਜਨਾ*ਹ ਕੀਤਾ ਅਤੇ ਕਿਸੇ ਨੂੰ ਦੱਸਣ ‘ਤੇ ਜਾ*ਨੋ ਮਾ*ਰਨ ਦੀ ਧਮ*ਕੀ ਦਿੱਤੀ।

ਦਿਨੋਂ ਦਿਨ ਵਧਦਾ ਗਿਆ ਜ਼ੁਲ*ਮ

ਬੱਚੀ ਨੇ ਦੱਸਿਆ ਕਿ ਇਹ ਗਲਤ ਵਾਰ*ਦਾਤ ਇੱਕ ਵਾਰੀ ਦੀ ਨਹੀਂ ਸੀ – ਇਹ ਹਰ ਰਾਤ ਵਾਪ*ਰਦੀ ਰਹੀ। ਉਹ ਡ*ਰ ਦੇ ਮਾਰੇ ਚੁੱਪ ਰਹੀ, ਪਰ ਅੰਤ ਵਿੱਚ, ਜਦੋਂ ਉਸਦੀ ਤਾਈ ਨੇ ਉਸ ਨੂੰ ਰੋਦਿਆਂ ਦੇਖਿਆ ਅਤੇ ਪੁੱਛਿਆ, ਤਾਂ ਉਸਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ।

ਪਰਿਵਾਰ ਨੇ ਦਰਜ ਕਰਵਾਈ ਸ਼ਿਕਾ*ਇਤ

ਘਟਨਾ ਬਾਰੇ ਜਾਣਕਾਰੀ ਮਿਲਣ ‘ਤੇ ਮਾਂ, ਮਾਮੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65(1), 68, 351(3)(BNS) ਅਤੇ POCSO ਐਕਟ ਦੀ ਧਾਰਾ 6 ਹੇਠ ਮਾਮਲਾ ਦਰਜ ਕਰ ਲਿਆ ਹੈ।

ਦੋ*ਸ਼ੀ ਹੋਵੇਗਾ ਅਦਾਲਤ ਵਿੱਚ ਪੇਸ਼

ਕਥਿਤ ਦੋਸ਼ੀ ਨੂੰ ਗ੍ਰਿਫ਼*ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਗੰਭੀ*ਰਤਾ ਨੂੰ ਦੇਖਦਿਆਂ ਪੂਰੀ ਜਾਂਚ ਕਰ ਰਹੀ ਹੈ।