ਅੱਜ ਦੀ ਆਵਾਜ਼ | 11 ਮਈ 2025
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਾਜ਼ਾ ਜੰਗਬੰਦੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵੱਲੋਂ ਜੰਗਬੰਦੀ ਲਈ ਸਹਿਮਤੀ ਦੇਣ ਨਾਲ ਲੱਖਾਂ ਲੋਕਾਂ ਦੀ ਜਾਨ ਬਚੀ ਹੈ ਅਤੇ ਇਹ ਫੈਸਲਾ ਸ਼ਾਂਤੀ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
ਟਰੰਪ ਨੇ ਦੱਸਿਆ ਕਿ ਜੇ ਟਕਰਾਅ ਜਾਰੀ ਰਹਿੰਦਾ ਤਾਂ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਮੱਤਵਾਂਕਾਂਖੀ ਅਤੇ ਸਮਝਦਾਰ ਫੈਸਲਾ ਹੈ। ਉਨ੍ਹਾਂ ਨੇ ਕਿਹਾ, “ਸੰਯੁਕਤ ਰਾਜ ਅਮਰੀਕਾ ਨੂੰ ਮਾਣ ਹੈ ਕਿ ਉਹ ਇਸ ਇਤਿਹਾਸਕ ਘੜੀ ‘ਚ ਭਾਰਤ ਤੇ ਪਾਕਿਸਤਾਨ ਦੀ ਮਦਦ ਕਰ ਸਕਿਆ। ਹੁਣ ਅਸੀਂ ਵਪਾਰ ਵਧਾਉਣ ਤੇ ਕਸ਼ਮੀਰ ਸਮੱਸਿਆ ਦੇ ਹੱਲ ਵੱਲ ਧਿਆਨ ਕੇਂਦਰਤ ਕਰਾਂਗੇ।” ਕਸ਼ਮੀਰ ਮੁੱਦੇ ਬਾਰੇ ਟਰੰਪ ਨੇ ਲਿਖਿਆ, “ਮੈਂ ਦੋਵਾਂ ਦੇਸ਼ਾਂ ਦੇ ਨੇਤਾਵਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ, ਤਾਂ ਜੋ ਵੇਖਿਆ ਜਾ ਸਕੇ ਕਿ ਕੀ ਹਜ਼ਾਰਾਂ ਸਾਲਾਂ ਤੋਂ ਚਲ ਆ ਰਹੇ ਇਸ ਵਿਵਾਦ ਦਾ ਕੋਈ ਟਿਕਾਊ ਹੱਲ ਲੱਭਿਆ ਜਾ ਸਕੇ।” ਉਨ੍ਹਾਂ ਆਖ਼ਰ ‘ਚ ਆਸ ਜਤਾਈ ਕਿ ਪਰਮਾਤਮਾ ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਸ਼ਾਂਤੀ ਅਤੇ ਸਹਿਯੋਗ ਦੇ ਰਾਹ ਤੇ ਅੱਗੇ ਵਧਣ ਲਈ ਤਾਕਤ ਦੇਵੇ।
