ਬਟਾਲਾ, 4 ਅਗਸਤ 2025 Aj DI Awaaj
Punjab Desk : ਸੰਸਾਰ ਭਰ ਵਿਚ ਪ੍ਰਸਿੱਧ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਵਿਆਹ ਪੁਰਬ (ਸਲਾਨਾ ਜੌੜ ਮੇਲਾ) ਜੋ 30 ਅਗਸਤ 2025 ਨੂੰ ਬਟਾਲਾ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਦਾ ਭਾਰੀ ਇੱਕਠ ਹੁੰਦਾ ਹੈ। ਇਸੇ ਸਬੰਧੀ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਹਦਾਇਤਾਂ ਅਨੁਸਾਰ, ਸਟੇਸ਼ਨ ਇੰਚਾਰਜ ਨੀਰਜ ਸ਼ਰਮਾ ਦੀ ਅਗਵਾਈ ਵਿਚ ਫਾਇਰ ਬ੍ਰਿਗੇਡ ਸਟੇਸ਼ਨ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਫਾਇਰ ਅਫ਼ਸਰ ਰਾਕੇਸ ਸ਼ਰਮਾ, ਲਵਪ੍ਰੀਤ ਸਿੰਘ, ਹਰਬਖਸ਼ ਸਿੰਘ ਸਿਵਲ ਡਿਫੈਂਸ ਦੇ ਨਾਲ ਸਟਾਫ ਤੇ ਫਾਇਰਮੈਨ ਹਾਜ਼ਰ ਸਨ।
ਇਸ ਮੌਕੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾ ਨੇ ਦਸਿਆ ਕਿ ਆਗਾਮੀ ਸਲਾਨਾ ਵਿਆਹ ਪੁਰਬ ਮੌਕੇ ਦਫ਼ਤਰ ਫਾਇਰ ਬ੍ਰਿਗੇਡ ਵਲੋਂ ਹਰ ਤਰਾਂ ਦੀ ਬਣਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਕਮੀ ਨਾ ਰਹੇ। ਜਿਸ ਵਿਚ ਕੋਈ ਅਣਸਖਾਵੀਂ ਘਟਨਾ ਨਾ ਵਾਪਰੇ ਤੇ ਨਾਲ ਹੀ ਬਚਾਅ ਕਰਨ ਸਬੰਧੀ ਜਾਗਰੂਕ ਪ੍ਰੋਗਰਾਮ ਉਲੀਕੇ ਗਏ ਜਿਹਨਾਂ ਵਿਚ ਧਾਰਮਿਕ ਸਥਾਨਾਂ ਦੇ ਨਾਲ ਲੰਗਰ ਕਮੇਟੀਆਂ ਜਿਥੇ ਖਾਸਕਰ ਘਰੇਲੂ ਜਾਂ ਵਪਾਰਕ ਗੈਸ ਜਾਂ ਬਾਲਣ ਦੀ ਵਰਤੋਂ ਜਾਂ ਬਿਜਲਈ ਸਾਜੋ ਸਮਾਨ ਦੀ ਵਰਤੋਂ ਹੁੰਦੀ ਹੈ, ਅਜਿਹੀਆਂ ਥਾਵਾਂ ਤੇੇ ਅੱਗ ਬੂਝਾਊ ਯੰਤਰ ਵੀ ਰੱਖਣ ਲਈ ਪ੍ਰੇਰਤ ਕੀਤਾ ਜਾਵੇਗਾ।
ਇਸੇ ਸਬੰਧੀ ਸਾਰਿਆਂ ਨੂੰ ਅਪੀਲ ਹੈ ਕਿ ਪ੍ਰਬੰਧਕ, ਲੰਗਰ ਸੇਵਾਦਾਰ ਤੇ ਆਮ/ਖਾਸ ਨਾਗਰਿਕ, ਅੱਗ ਤੋਂ ਬਚਾਅ ਅਤੇ ਸਾਵਧਾਨੀਆਂ ਸਬੰਧੀ ਜਾਗਰੂਕ ਹੋਣ ਲਈ ਫਾਇਰ ਬ੍ਰਿਗੇਡ ਸਟੇਸ਼ਨ ਨਾਲ ਮੋਬਾਇਲ ਨੰਬਰ 91157 96801 ’ਤੇ ਸੰਪਰਕ ਕਰ ਸਕਦੇ ਹਨ।
