10 ਮਾਰਚ 2025 Aj Di Awaaj
ਜਲੰਧਰ-ਪਠਾਨਕੋਟ ਕੌਮੀ ਸ਼ਾਹਮਾਰਗ ‘ਤੇ ਭਿਆਨਕ ਸੜਕ ਹਾਦਸਾ, 4 ਦੀ ਮੌਤ ਜਲੰਧਰ-ਪਠਾਨਕੋਟ ਕੌਮੀ ਸ਼ਾਹਮਾਰਗ ‘ਤੇ ਅੱਡਾ ਕਾਲਾ ਬੱਕਰਾ ਨੇੜੇ ਇੱਕ ਟਰੈਕਟਰ-ਟਰਾਲੀ ਅਤੇ ਬੱਸ ਵਿੱਚ ਭਿਆਨਕ ਟੱਕਰ ਹੋਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਲਗਭਗ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ।ਜਾਣਕਾਰੀ ਮੁਤਾਬਕ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਟਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਬੱਸ ਨਾਲ ਟਕਰਾ ਗਈ, ਜਿਸ ਨਾਲ ਟਰਾਲੀ ਸੜਕ ‘ਤੇ ਉਲਟ ਗਈ ਅਤੇ ਬੱਸ ਦਾ ਕੈਬਿਨ ਬੁਰੀ ਤਰ੍ਹਾਂ ਨੁਕਸਾਨੀਆ ਗਿਆ। ਬੱਸ ਕੈਬਿਨ ਵਿੱਚ ਫੰਸੇ ਬੱਸ ਚਾਲਕ ਅਤੇ ਇੱਕ ਹੋਰ ਵਿਅਕਤੀ ਨੂੰ ਬਚਾਉਣ ਲਈ ਜੇ.ਸੀ.ਬੀ. ਮਸ਼ੀਨ ਦੀ ਮਦਦ ਲੈਣੀ ਪਈ।ਇਸ ਹਾਦਸੇ ਵਿੱਚ ਬੱਸ ਚਾਲਕ ਸਮੇਤ 4 ਵਿਅਕਤੀਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਐਸ.ਐਸ.ਐਫ. ਦੀ ਟੀਮ ਅਤੇ ਪੁਲਿਸ ਚੌਂਕੀ ਪਚਰੰਗਾ ਦੇ ਮੁਲਾਜ਼ਮ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ।ਹਾਦਸੇ ਕਾਰਨ ਰਾਹਵਾਂ ਵਿੱਚ ਵਿਘਨ ਪੈ ਗਿਆ, ਪਰ ਪੁਲਿਸ ਵੱਲੋਂ ਵਾਹਨਾਂ ਨੂੰ ਹਟਾ ਕੇ ਆਵਾਜਾਈ ਦੁਬਾਰਾ ਸੁਚਾਰੂ ਕੀਤੀ ਗਈ। ਜਾਣਕਾਰੀ ਅਨੁਸਾਰ, ਬੱਸ ਦਿੱਲੀ ਤੋਂ ਜੰਮੂ-ਕਟੜਾ ਜਾ ਰਹੀ ਸੀ ਜਦੋਂ ਇਹ ਦੁਖਦਾਈ ਹਾਦਸਾ ਵਾਪਰਿਆ।
