ਵਿਧਾਇਕ ਫਾਜ਼ਿਲਕਾ ਨੇ ਆੜ੍ਹਤੀਆ ਐਸੋਸੀਏਸ਼ਨ ਦੇ 11ਵੇਂ ਮੁਫਤ ਅੱਖਾਂ ਚੈਕਅਪ ਤੇ ਫੇਕੂ ਆਪਰੇਸ਼ਨ ਕੈਂਪ ਵਿੱਚ ਸ਼ਿਰਕਤ ਕੀਤੀ

13
ਅੱਖਾਂ ਸਾਡੇ ਸਰੀਰ ਦਾ ਅਹਿਮ ਹਿੱਸਾ, ਉਨ੍ਹਾਂ ਦੀ ਦੇਖਭਾਲ ਜਰੂਰੀ – ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ
ਫਾਜ਼ਿਲਕਾ 3 ਮਾਰਚ 2025 Aj Di Awaaj                                                                                   ਅੱਖਾਂ ਸਾਡੇ ਸਰੀਰ ਦਾ ਬਹੁਤ ਹੀ ਅਹਿਮ ਅੰਗ ਹਨ ਤੇ ਇਸ ਤੋਂ ਬਗੈਰ ਦੁਨੀਆਂ ਦੇ ਰੰਗਲੇ ਨਜ਼ਾਰੇ ਨੂੰ ਦੇਖਣਾ ਅਸੰਭਵ ਹੈ। ਇਹ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ  ਆੜ੍ਹਤੀਆ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਨਵੀਂ ਦਾਣਾ ਮੰਡੀ ਫਾਜ਼ਿਲਕਾ ਵਿਖੇ ਲਗਾਏ ਅੱਖਾਂ ਦੇ  11ਵੇਂ ਮੁਫ਼ਤ ਚੈੱਕਅਪ ਤੇ ਫੇਕੂ ਆਪਰੇਸ਼ਨ ਕੈਂਪ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ! ਇਸ ਮੌਕੇ ਉਨਾਂ ਨਾਲ ਉਨਾਂ ਦੀ ਧਰਮਪਤਨੀ ਸ੍ਰੀਮਤੀ ਖੁਸ਼ਬੂ ਸਾਵਨਸੁੱਖਾ ਸਵਨਾ ਵੀ ਮੌਜੂਦ ਸਨ।
 ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਜਿਸ ਤਰ੍ਹਾਂ ਸਰੀਰ ਦੇ ਹਰੇਕ ਅੰਗ ਦੀ ਆਪਣੀ ਮਹੱਤਤਾ ਹੈ ਉਸ ਤਰਾਂ ਹੀ ਅੱਖਾਂ ਦੀ ਵੀ ਬਹੁਤ ਮਹੱਤਤਾ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੀਆਂ ਅੱਖਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤੇ ਜੇਕਰ ਅੱਖਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਖਣ ਜਾਂ ਹੋਰ ਸਮੱਸਿਆ ਆਉਂਦੀ ਹੈ ਤਾਂ ਇਸ ਸਬੰਧੀ ਅਸੀਂ ਸਰਕਾਰੀ ਹਸਪਤਾਲ ਵਿਖੇ ਵੀ ਮਾਹਰ ਡਾਕਟਰਾਂ ਕੋਲ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹਾਂ ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਮਾਹਰ ਡਾਕਟਰ ਤੈਨਾਤ ਕੀਤੇ ਗਏ ਹਨ।
  ਦੱਸਣਯੋਗ ਹੈ ਕਿ ਮਾਹਰ ਡਾਕਟਰਾਂ ਵੱਲੋਂ ਅੱਖਾਂ ਦੇ ਇਸ ਚੈੱਕਅਪ ਕੈੰਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਮੁਫ਼ਤ ਐਨਕਾਂ ਦਿੱਤੀਆਂ ਗਈਆਂ। ਇਸ ਮੌਕੇ 1500 ਦੇ ਕਰੀਬ ਮਰੀਜ਼ਾ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਤੇ ਇਨ੍ਹਾਂ ਵਿੱਚੋਂ 465 ਆਪਰੇਸ਼ਨ ਲਈ ਯੋਗ ਚੁਣੇ ਗਏ!
 ਇਸ ਮੌਕੇ ਪ੍ਰਧਾਨ ਪੰਜਾਬ ਆੜਤੀਏ ਐਸੋਸੀਏਸ਼ਨ ਵਿਜੇ ਕਾਲੜਾ, ਚੇਅਰਮੈਨ ਕਰਨ ਸਿੰਘ ਸਾਵਨਸੁੱਖਾ, ਸੀਨੀਅਰ ਵਾਈਸ ਪ੍ਰਧਾਨ ਕੇਵਲ ਕੰਬੋਜ ਤੇ ਸੁਰਿੰਦਰ ਕੰਬੋਜ, ਭਗਵਾਨ ਦਾਸ ਧਮੀਜਾ ਵਾਈਸ ਪ੍ਰਧਾਨ, ਸੈਕਟਰੀ ਸੁਨੀਲ ਮੈਦਾਨ, ਕੈਸ਼ੀਅਰ ਪਰਮਿੰਦਰ ਕੁਮਾਰ, ਅਸ਼ੋਕ ਚਲਾਣਾ, ਅਸ਼ੋਕ ਪੁੰਛੀ, ਸ੍ਰੀ ਨਿਵਾਸ ਭੈਣੀ, ਗੋਲਡੀ ਸਚਦੇਵਾ, ਐਡਵੋਕੇਟ ਗੋਰਵ ਸਚਦੇਵਾ, ਅਮਨ ਸਚਦੇਵਾ ਆਦਿ ਹਾਜ਼ਰ ਸਨ!