2 ਮਾਰਚ 2025 Aj Di Awaaj
ਚੈਂਪੀਅਨਜ਼ ਟਰਾਫੀ 2025: ਇੰਗਲੈਂਡ ਵਿਰੁੱਧ ਦੱਖਣੀ ਅਫਰੀਕਾ – 11ਵਾਂ ਮੈਚ
ਚੈਂਪੀਅਨਜ਼ ਟਰਾਫੀ 2025 ਦੇ 11ਵੇਂ ਮੁਕਾਬਲੇ ਵਿੱਚ ਇੰਗਲੈਂਡ ਨੇ ਦੱਖਣੀ ਅਫਰੀਕਾ ਸਾਹਮਣੇ 180 ਦੌੜਾਂ ਦਾ ਲੱਖ ਬਣਾਇਆ। ਇੰਗਲੈਂਡ ਦੀ ਪੂਰੀ ਟੀਮ 38.2 ਓਵਰਾਂ ਵਿੱਚ 179 ਦੌੜਾਂ ‘ਤੇ ਆਊਟ ਹੋ ਗਈ। ਇਹ ਮੌਜੂਦਾ ਸੀਜ਼ਨ ਵਿੱਚ ਸਭ ਤੋਂ ਘੱਟ ਸਕੋਰ ਰਿਹਾ।
ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ, ਪਰ ਸ਼ੁਰੂਆਤ ਨਿਰਾਸ਼ਾਜਨਕ ਰਹੀ। ਇਕ ਵਕਤ ਇੰਗਲੈਂਡ ਦਾ ਸਕੋਰ 39/3 ਸੀ। ਇਨ੍ਹਾਂ ਪਰਿਸਥਿਤੀਆਂ ਵਿੱਚ ਜੋ ਰੂਟ ਅਤੇ ਹੈਰੀ ਬਰੂਕ ਨੇ 62 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਅਤੇ ਸਕੋਰ ਨੂੰ 100 ਦੇ ਨੇੜੇ ਲੈ ਕੇ ਗਏ।
ਕਪਤਾਨ ਜੋਸ ਬਟਲਰ ਨੇ ਜੋਫਰਾ ਆਰਚਰ ਨਾਲ 8ਵੀਂ ਵਿਕਟ ਲਈ 42 ਦੌੜਾਂ ਜੋੜੀਆਂ। ਜੋ ਰੂਟ ਨੇ 37 ਦੌੜਾਂ ਦੀ ਇਨਿੰਗ ਖੇਡੀ, ਜਦਕਿ ਜੋਸ ਬਟਲਰ ਨੇ 21 ਅਤੇ ਜੋਫਰਾ ਆਰਚਰ ਨੇ 25 ਦੌੜਾਂ ਜੋੜੀਆਂ।
ਦੱਖਣੀ ਅਫ਼ਰੀਕਾ ਦੀ ਗੇਂਦਬਾਜ਼ੀ:
- ਮਾਰਕੋ ਜੈਨਸਨ ਅਤੇ ਵੇਨ ਮਲਡਰ ਨੇ 3-3 ਵਿਕਟਾਂ ਆਪਣੇ ਨਾਮ ਕੀਤੀਆਂ।
- ਕੇਸ਼ਵ ਮਹਾਰਾਜ ਨੇ 2 ਵਿਕਟਾਂ ਚਟਕਾਈਆਂ।
- ਕਾਗਿਸੋ ਰਬਾਡਾ ਅਤੇ ਲੁੰਗੀ ਨਗਿਡੀ ਨੇ 1-1 ਵਿਕਟ ਲਿਆ।
