ਉਤਰਾਖੰਡ ਵਿੱਚ ਭਿਆਨਕ ਹਾਦਸਾ, ਹੁਣ ਤੱਕ 47 ਮਜ਼ਦੂਰ ਬਚਾਏ ਗਏ, ਬਚਾਅ ਕਾਰਜ ਜਾਰੀ

18

1 ਮਾਰਚ 2025 Aj Di Awaaj

ਚਮੋਲੀ ਵਿੱਚ ਭਿਆਨਕ ਹਾਦਸਾ, ਬਰਫ਼ ਹੇਠ ਫਸੇ 55 ਮਜ਼ਦੂਰਾਂ ਵਿੱਚੋਂ 47 ਬਚਾਏ ਗਏ, ਭਾਲ ਜਾਰੀ

28 ਫਰਵਰੀ ਨੂੰ ਚਮੋਲੀ ਵਿੱਚ ਬਰਫ਼ ਦਾ ਤੋਦਾ ਡਿੱਗਣ ਕਾਰਨ 55 ਲੋਕ ਫਸ ਗਏ ਸਨ। ਜਾਣਕਾਰੀ ਅਨੁਸਾਰ, ਕੱਲ੍ਹ ਰਾਤ 8 ਵਜੇ ਤੱਕ 33 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ ਅਤੇ ਅੱਜ ਸਵੇਰੇ ਹੋਰ 18 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ, ਪਰ ਅਜੇ ਵੀ 8 ਲੋਕਾਂ ਦੀ ਭਾਲ ਜਾਰੀ ਹੈ। ਬਰਫ਼ ਹੇਠ ਫਸੇ 55 ਮਜ਼ਦੂਰਾਂ ਵਿੱਚੋਂ 11 ਬਿਹਾਰ, 11 ਉੱਤਰ ਪ੍ਰਦੇਸ਼, 11 ਉਤਰਾਖੰਡ, 7 ਹਿਮਾਚਲ ਪ੍ਰਦੇਸ਼, 1 ਜੰਮੂ-ਕਸ਼ਮੀਰ ਅਤੇ 1 ਪੰਜਾਬ ਦਾ ਵਿਅਕਤੀ ਸ਼ਾਮਿਲ ਹੈ। ਉਤਰਾਖੰਡ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ 13 ਮਜ਼ਦੂਰਾਂ ਦੇ ਨਾਮ ਤਾਂ ਹਨ, ਪਰ ਉਨ੍ਹਾਂ ਦੇ ਪਤੇ ਅਤੇ ਮੋਬਾਈਲ ਨੰਬਰ ਅਜੇ ਤੱਕ ਮੌਜੂਦ ਨਹੀਂ ਹਨ।