ਮੁੱਖ ਮੰਤਰੀ ਵੱਲੋਂ ਮੰਡੀ ਜ਼ਿਲ੍ਹੇ ਦੇ ਦ੍ਰੰਗ ਅਤੇ ਸਦਰ ਵਿਧਾਨ ਸਭਾ ਖੇਤਰ ਲਈ 46.82 ਕਰੋੜ ਦੀ ਵਿਕਾਸੀ ਯੋਜਨਾਵਾਂ ਦੀ ਸੌਗਾਤ

15

ਸ਼ਿਮਲਾ – 28 ਫਰਵਰੀ, 2025

ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਜ਼ਿਲ੍ਹਾ ਮੰਡੀ ਦੇ ਦ੍ਰੰਗ ਅਤੇ ਸਦਰ ਵਿਧਾਨ ਸਭਾ ਖੇਤਰਾਂ ਲਈ 46.82 ਕਰੋੜ ਰੁਪਏ ਦੀ ਲਾਗਤ ਨਾਲ 9 ਵਿਕਾਸਾਤਮਕ ਪਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ‘ਅਪਣਾ ਪੁਸਤਕਾਲਯ’ ਕਾਰਜਕ੍ਰਮ ਅਧੀਨ ਨੇਰਚੌਕ ਅਤੇ ਪਧਰ ਵਿਖੇ ਇੱਕ-ਇੱਕ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ।

ਮੁੱਖ ਮੰਤਰੀ ਨੇ ਦ੍ਰੰਗ ਵਿਧਾਨ ਸਭਾ ਖੇਤਰ ਵਿੱਚ 5.28 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਬ ਮਾਰਕਿਟ ਯਾਰਡ, ਟਕੋਲੀ ਦੇ ਵਿਕਾਸ ਅਤੇ ਮਜ਼ਬੂਤੀਕਰਨ ਕੰਮ, 12.44 ਕਰੋੜ ਦੀ ਲਾਗਤ ਨਾਲ ਮੰਡੀ-ਕਮਾਂਦ-ਕਟੋਲਾ-ਬਜੌਰਾ ਸੜਕ ‘ਤੇ ਉਹਿਲ ਨਦੀ ‘ਤੇ ਬਣੇ ਪੁਲ ਦਾ ਉਦਘਾਟਨ ਕੀਤਾ।

ਉਨ੍ਹਾਂ ਨੇ ਖੇਤਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ, ਮੰਡੀ ਵਿੱਚ 1.33 ਕਰੋੜ ਦੀ ਲਾਗਤ ਨਾਲ ਬਣੇ ਡੀ.ਐਨ.ਏ ਬਲਾਕ, 2.08 ਕਰੋੜ ਦੀ ਲਾਗਤ ਨਾਲ ਗਣਪਤੀ ਮਾਰਗ ‘ਤੇ ਗਣਪਤੀ ਨਾਲੇ ‘ਤੇ ਬਣੇ ਪੁਲ, 3.15 ਕਰੋੜ ਦੀ ਲਾਗਤ ਨਾਲ ਰੰਧਾੜਾ-ਅਲਾਥੂ-ਚਚੋਲਾ ਸੜਕ ‘ਤੇ ਪੁਲ, ਅਤੇ 3.82 ਕਰੋੜ ਦੀ ਲਾਗਤ ਨਾਲ ਮੰਡੀ ਵਿਖੇ ਬਣੇ ਖੰਡ ਵਿਕਾਸ ਅਫਸਰ ਦਫਤਰ ਦਾ ਉਦਘਾਟਨ ਵੀ ਕੀਤਾ।

ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਵਿਸ਼ਵਕਰਮਾ ਮੰਦਰ, ਮੰਡੀ ਨੇੜੇ 1.55 ਕਰੋੜ ਦੀ ਲਾਗਤ ਨਾਲ ਭੂ-ਸਖਲਨ ਰੋਕਥਾਮ ਕੰਮ, ਵੱਲਭ ਸਰਕਾਰੀ ਡਿਗਰੀ ਕਾਲਜ, ਮੰਡੀ ਦੇ ਵੱਖ-ਵੱਖ ਖੰਡਾਂ ਵਿੱਚ 12 ਕਰੋੜ ਦੀ ਲਾਗਤ ਨਾਲ ਭੂਚਾਲ-ਰੋਧਕ ਕੰਮ, ਅਤੇ 5.18 ਕਰੋੜ ਦੀ ਲਾਗਤ ਨਾਲ ਸਿੱਕਨ ਮਠ-ਕਸਾਨ-ਮੋਰੇਗਾਲੂ ਸੜਕ ਦੇ ਨਿਰਮਾਣ ਦਾ ਸ਼ਿਲਾਨਿਆਸ ਕੀਤਾ।