ਮਹਾਂ ਸ਼ਿਵਰਾਤਰੀ ਮੌਕੇ ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਪ੍ਰਚੀਨ ਕਾਲੇਸ਼ਵਰ ਮਹਾਂਦੇਵ ਮੰਦਿਰ ਵਿਖੇ ਟੇਕਿਆ ਮੱਥਾ
ਨੰਗਲ27 ਫਰਵਰੀ 2025 Aj Di Awaaj
ਮਹਾਂ ਸ਼ਿਵਰਾਤਰੀ ਇੱਕ ਹਿੰਦੂ ਤਿਉਹਾਰ ਹੈ ਜੋ ਸ਼ਿਵ ਭਗਵਾਨ ਤੇ ਮਾਂ ਪਾਰਵਤੀ ਜੀ ਦੀ ਪੂਜਾ ਭਾਵ ਕਰ ਕੇ ਹਰ ਸਾਲ ਮਨਾਇਆ ਜਾਂਦਾ ਹੈ। ਭਾਰਤੀ ਮਿਥ ਅਨੁਸਾਰ ਇਸ ਦਿਨ ਸ਼ਿਵ ਭਗਵਾਨ ਤੇ ਮਾਤਾ ਪਾਰਵਤੀ ਜੀ ਵਿਆਹ ਬੰਧਨ ਵਿਚ ਬੰਨੇ ਸਨ ਤੇ ਗ੍ਰਹਿਸਤ ਜੀਵਨ ਦੀ ਸੁਰੂਆਤ ਕੀਤੀ ਸੀ। ਇਸ ਦਾ ਤਿਉਹਾਰ ਦਾ ਆਯੋਜਨ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ। ਇਹ ਪ੍ਰਗਟਾਂਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਚੇਰੀ ਸਿੱਖਿਆ, ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਪ੍ਰਚੀਨ ਕਾਲੇਸ਼ਵਰ ਮਹਾਦੇਵ ਮੰਦਿਰ ਦੜੋਲੀ ਅੱਪਰ ਵਿਖੇ ਨਤਮਸਤਕ ਹੋਣ ਮੋਕੇ ਕੀਤਾ। ਇਸ ਮੋਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਧਾਰਮਿਕ ਵਿਰਸਾ ਹੀ ਸਾਡੀ ਧਰੋਹਰ ਹੈ ਅਤੇ ਸਾਡੇ ਪ੍ਰਚੀਨ ਗ੍ਰੰਥਾਂ ਵਿੱਚ ਗਿਆਨ ਦਾ ਖਜਾਨਾ ਛੁਪਇਆ ਹੋਇਆ ਹੈ, ਜਿਸਦਾ ਪ੍ਰਚਾਰ ਕਰਨ ਵਾਲੇ ਸੰਤ ਮਹਾਂਪੁਰਸ਼ ਬਹੁਤ ਹੀ ਆਦਰ ਦੇ ਪਾਤਰ ਹਨ ਅਤੇ ਸਾਡੇ ਧਾਰਮਿਕ ਸਥਾਨ ਅੱਜ ਦੀ ਨੌਜਵਾਨ ਪੀੜੀ ਨੂੰ ਇਕਾਗਰ ਚਿਤ ਹੋਣ ਅਤੇ ਨਵੀਂ ਸੇਧ ਦੇਣ ਦੀ ਦਿਸ਼ਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਸਾਡੇ ਧਾਰਮਿਕ ਗ੍ਰੰਥਾਂ ਨੇ ਸਮੁੱਚੀ ਲੋਕਾਈ ਨੂੰ ਧਰਮ ਦਾ ਰਾਹ ਦਿਖਾਇਆ ਹੈ ਤੇ ਮਾਨਵਤਾ ਦੇ ਕਲਿਆਣ ਦ ਸੁਨੇਹਾ ਦਿੱਤਾ ਹੈ। ਇਸ ਲਈ ਸਾਡਾ ਧਰਮ, ਸੰਸਕ੍ਰਿਤੀ ਤੇ ਅਮੀਰ ਵਿਰਸਾ ਸੰਸਾਰ ਵਿਚ ਸਭ ਤੋ ਉੱਤਮ ਹੈ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵਿਸੇਸ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਕਮੇਟੀ ਮੈਂਬਰ ਵਿਜੇ ਸੋਨੀ, ਰੋਸ਼ਨ ਲਾਲ, ਕਮਲ ਦੇਵ, ਹੁਸਨ ਨੰਬਰਦਾਰ, ਸ਼ਿਵ ਕੁਮਾਰ ਸਰਪੰਚ ਦੜੋਲੀ, ਵਿਕਾਸ ਭਾਲੋਵਾਲ, ਰਾਹੁਲ ਸੋਨੀ, ਰਮਨ ਕੁਮਾਰ, ਮਨੂੰ ਪੁਰੀ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
