25 ਫਰਵਰੀ 2025 Aj Di Awaaj
ਸ੍ਰੀ ਮੁਕਤਸਰ ਸਾਹਿਬ 25 ਫਰਵਰੀ
ਸ੍ਰੀ ਸੁਰਿੰਦਰ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਸ੍ਰੀ ਮੁਕਤਸਰ ਸਾਹਿਬ ਨੇ ਅੱਜ ਜਿ਼ਲ੍ਹਾ ਪੱਧਰੀ ਆਰ ਸੇਟੀ ਸਲਾਹਕਾਰ ਕਮੇਟੀ ਦੀ ਮੀਟਿੰਗ ਜਿ਼ਲ੍ਹਾ ਪ੍ਰੀਸ਼ਦ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ।
ਮੀਟਿੰਗ ਦੌਰਾਨ ਉੁਹਨਾਂ ਆਰ.ਸੇਟੀ ਟਰੇਨਿੰਗ ਇੰਸੀਚਿਉਟ ਵਲੋਂ ਚਲਾਏ ਜਾ ਰਹੇ ਵੱਖ—ਵੱਖ ਰੁਜ਼ਗਾਰ ਕੋਰਸਾ ਦਾ ਜਾਇਜਾ ਲੈਂਦਿਆਂ ਆਰ.ਸੇਟੀ ਦੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਰੀਬ ਅਤੇ ਲੋੜਵੰਦ ਵਿਅਕਤੀਆਂ ਨੂੰ ਆਪਣੇ ਪੈਰਾ ਤੇ ਖੜ੍ਹਾ ਹੋਣ ਅਤੇ ਹੁਨਰਮੰਦ ਬਨਾਉਣ ਲਈ ਵੱਧ ਤੋਂ ਵੱਧ ਰੁਜਗਾਰ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇ।
ਉਹਨਾਂ ਇਹ ਵੀ ਹਦਾਇਤ ਕੀਤੀ ਕਿ ਜੋ ਵੀ ਲੋੜਵੰਦ ਸਿਖਲਾਈ ਪ੍ਰਾਪਤ ਕਰ ਲੈਂਦਾ ਹੈ, ਉਸਨੂੰ ਆਪਣਾ ਖੁਦ ਦਾ ਕਿੱਤਾ ਸ਼ੁਰੂ ਕਰਨ ਲਈ ਕਰਜ਼ਾ ਦਿਵਾਉਣ ਵਿੱਚ ਸਹਾਇਤਾ ਕੀਤੀ ਜਾਵੇ ਅਤੇ ਸਬੰਧਿਤ ਸਿਖਲਾਈ ਪ੍ਰਾਪਤ ਸਿਖਾਰਥੀਆਂ ਪਾਸੋ ਕਰਜੇ ਨਾਲ ਸਬੰਧਿਤ ਦਸਤਾਵੇਜ਼ ਪ੍ਰਾਪਤ ਕਰਕੇ ਬੈਂਕਾਂ ਨੂੰ ਕਰਜਾ ਦੇਣ ਦੀ ਸਿਫਾਰਸ ਕੀਤੀ ਜਾਵੇ।
ਇਸ ਮੌਕੇ ਤੇ ਆਰ.ਸੇਟੀ (ਸਟੇਟ ਬੈਂਕ ਆਫ ਇੰਡੀਆਂ ) ਕੋਟਭਾਈ ਦੇ ਡਾਇਰੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਪੇਂਡੂ ਸਵੈ ਰੋਜਗਾਰ ਸਿਖਲਾਈ ਸੰਸਥਾ ਕੋਟਭਾਈ ਵਲੋਂ ਬੇਰੁਜ਼ਗਾਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਉਹਨਾਂ ਅੱਗੇ ਦੱਸਿਆ ਕਿ ਪਹਿਲੀ ਅਪ੍ਰੈਲ 2024 ਤੋਂ ਦਸੰਬਰ 2024 ਤੱਕ ਆਰ.ਸੇਟੀ ਸੰਸਥਾ ਵਲੋਂ ਵੱਖ—ਵੱਖ ਬੈਚਸ ਦੌਰਾਨ 788 ਔਰਤਾਂ ਅਤੇ ਮਰਦਾਂ ਨੂੰ ਆਤਮ ਨਿਰਭਰ ਬਨਾਉਣ ਲਈ ਡੇਅਰੀ ਫਾਰਮਿੰਗ, ਬਿਊਟੀ ਪਾਰਲਰ ਅਚਾਰ ਮੁਰੱਬੇ ਬਨਾਉਣ, ਟੇਲਰਿੰਗ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ਸ੍ਰੀ ਚਮਨ ਲਾਲ ਐਲ.ਡੀ.ਐਮ, ਸ੍ਰੀ ਦਲਜੀਤ ਸਿੰਘ ਪਲੇਸਮੈਂਟ ਅਫਸਰ ਜਿ਼ਲ੍ਹਾ ਰੁਜ਼ਗਾਰ ਦਫਤਰ ਅਤੇ ਸ੍ਰੀ ਅਸ਼ੋਕ ਕੁਮਾਰ ਫੈਕਲਟੀ ਵੀ ਮੌਜੂਦ ਸਨ।
