ਪਾਕਿਸਤਾਨ ਅੱਜ 22 ਭਾਰਤੀ ਨਾਗਰਿਕਾਂ ਨੂੰ ਕਰੇਗਾ ਰਿਹਾਅ, ਇਸ ਕਾਰਨ ਮਿਲੀ ਸੀ ਸਜ਼ਾ

18

22 ਫਰਵਰੀ 2025  Aj Di Awaaj 

ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ ਭਾਰਤੀ ਮਛੇਰੇ ਕਈ ਸਮੇਂ ਤੋਂ ਆਪਣੀ ਰਿਹਾਈ ਦੀ ਉਡੀਕ ਕਰ ਰਹੇ ਸਨ। ਹਾਲਾਂਕਿ ਕਈ ਮਛੇਰਿਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ, ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਹਾਲ ਹੀ ਵਿੱਚ, ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਭਾਰਤੀ ਮਛੇਰਿਆਂ ਦੀ ਤੁਰੰਤ ਰਿਹਾਈ ਲਈ ਦਬਾਅ ਪਾਇਆ, ਜਿਸ ਦੇ ਨਤੀਜੇ ਵਜੋਂ ਹੁਣ 22 ਮਛੇਰਿਆਂ ਨੂੰ ਅਜ਼ਾਦ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਇਹ ਮਛੇਰੇ ਗੁਜਰਾਤ ਦੇ ਵਸਨੀਕ ਹਨ, ਜੋ ਮੱਛੀਆਂ ਫੜਣ ਦੌਰਾਨ ਗਲਤੀ ਨਾਲ ਪਾਕਿਸਤਾਨੀ ਸਰਹੱਦ ਪਾਰ ਕਰ ਗਏ, ਜਿਸ ਕਾਰਨ ਪਾਕਿਸਤਾਨੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪਾਕਿਸਤਾਨ ਮੈਰੀਟਾਈਮ ਸਿਕਿਉਰਿਟੀ ਏਜੰਸੀ (PMSA) ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (IMBL) ਪਾਰ ਕਰਨ ਦੇ ਦੋਸ਼ ਵਿੱਚ ਕੈਦ ਕੀਤਾ ਸੀ। ਹੁਣ, ਆਪਣੀ ਸਜ਼ਾ ਪੂਰੀ ਕਰਣ ਤੋਂ ਬਾਅਦ, ਉਨ੍ਹਾਂ ਦੀ ਭਾਰਤੀ ਨਾਗਰਿਕਤਾ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਅੱਜ ਉਹ ਆਪਣੇ ਦੇਸ਼ ਵਾਪਸ ਪਰਤਣਗੇ।