22 ਫਰਵਰੀ 2025 Aj Di Awaaj
ਚੈਂਪੀਅਨਜ਼ ਟਰਾਫੀ 2025 ਦੇ ਚੌਥੇ ਮੈਚ ਵਿੱਚ ਅੱਜ ਆਸਟ੍ਰੇਲੀਆ ਅਤੇ ਇੰਗਲੈਂਡ ਆਹਮੋ-ਸਾਹਮਣੇ ਹੋਣਗੇ। ਇਹ ਗਰੁੱਪ ਬੀ ਦਾ ਦੂਜਾ ਮੁਕਾਬਲਾ ਹੋਵੇਗਾ। ਆਸਟ੍ਰੇਲੀਆ ਨੇ 2006 ਅਤੇ 2009 ਵਿੱਚ ਚੈਂਪੀਅਨਜ਼ ਟਰਾਫੀ ਜਿੱਤ ਚੁੱਕੀ ਹੈ, ਜਦਕਿ ਇੰਗਲੈਂਡ ਹੁਣ ਤੱਕ ਆਪਣੀ ਪਹਿਲੀ ਟਰਾਫੀ ਦੀ ਤਲਾਸ਼ ਵਿੱਚ ਹੈ।
ਦੋਵਾਂ ਟੀਮਾਂ ਦਾ ਹਾਲੀਆ ਪ੍ਰਦਰਸ਼ਨ ਆਮ ਰਹਿਆ ਹੈ। ਇੰਗਲੈਂਡ ਨੂੰ ਭਾਰਤ ਵਿਰੁੱਧ 3-0 ਦੀ ਹਾਰ ਮਿਲੀ, ਜਦਕਿ ਆਸਟ੍ਰੇਲੀਆ ਨੂੰ ਸ਼੍ਰੀਲੰਕਾ ਨੇ 2-0 ਨਾਲ ਹਰਾਇਆ।
ਮੈਚ ਦੀ ਜਾਣਕਾਰੀ:
🔹 ਟੀਮਾਂ: ਆਸਟ੍ਰੇਲੀਆ vs ਇੰਗਲੈਂਡ
🔹 ਮਿਤੀ: 22 ਫਰਵਰੀ
🔹 ਵੈਨਿਊ: ਗੱਦਾਫੀ ਸਟੇਡੀਅਮ, ਲਾਹੌਰ
🔹 ਟਾਸ: ਦੁਪਹਿਰ 2:00 ਵਜੇ
🔹 ਮੈਚ ਸ਼ੁਰੂ: 2:30 ਵਜੇ
