17 ਫਰਵਰੀ 2025 Aj Di Awaaj
ਪਾਕਿਸਤਾਨ ਕੋਲ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਹੈ ਪਰ ਸੁਰੱਖਿਆ ਕਾਰਨਾਂ ਕਰਕੇ ਟੂਰਨਾਮੈਂਟ ਨੂੰ ਹਾਈਬ੍ਰਿਡ ਖੇਡਣ ਦਾ ਫ਼ੈਸਲਾ ਲਿਆ ਗਿਆ। ਭਾਰਤੀ ਟੀਮ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ। ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ ਤੋਂ ਪਹਿਲਾਂ ਵਿਵਾਦ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਦੇ ਕਰਾਚੀ ਸਟੇਡੀਅਮ ਵਿੱਚ ਸਾਰੇ ਦੇਸ਼ਾਂ ਦੇ ਝੰਡੇ ਲੱਗੇ ਹਨ ਪਰ ਸਿਰਫ਼ ਭਾਰਤ ਦਾ ਝੰਡਾ ਨਹੀਂ ਲਗਾਇਆ ਗਿਆ। ਆਈਸੀਸੀ ਦੇ ਨਿਯਮਾਂ ਅਨੁਸਾਰ ਜੇ ਕੋਈ ਦੇਸ਼ ਬਹੁ-ਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ ਤਾਂ ਉਸ ਨੂੰ ਸਾਰੇ ਹਿੱਸੇ ਲੈਣ ਵਾਲੇ ਦੇਸ਼ਾਂ ਦੇ ਝੰਡੇ ਲਗਾਉਂਣੇ ਪੈਂਦੇ ਹਨ ਪਰ 8 ਦੇਸ਼ਾਂ ਵਿੱਚੋਂ ਸਿਰਫ਼ 7 ਦੇਸ਼ਾਂ ਦੇ ਝੰਡੇ ਲੱਗੇ ਦਿਖਾਈ ਦਿੰਦੇ ਹਨ। ਇਸ ਨਾਲ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਕਰਾਚੀ ‘ਚ ਭਾਰਤ ਦਾ ਝੰਡਾ ਨਾ ਲਗਾਉਣ ‘ਤੇ ਖੜ੍ਹਾ ਹੋਇਆ ਨਵਾਂ ਵਿਵਾਦ ਦਰਅਸਲ ਪਾਕਿਸਤਾਨ ਦੇ ਇਸ ਸ਼ਰਮਨਾਕ ਹਰਕਤ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਨਾਲ ਇੱਕ ਵਾਰ ਫਿਰ ਬਹਿਸ ਦਾ ਨਵਾਂ ਵਿਸ਼ਾ ਮਿਲ ਗਿਆ ਹੈ। ਇਸ ਮਾਮਲੇ ‘ਤੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਵਾਇਰਲ ਵੀਡੀਓ ਦੀ ਵਜ੍ਹਾ ਨਾਲ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਫੈਨਜ਼ ਗੁੱਸੇ ਵਿੱਚ ਆ ਗਏ ਹਨ।
ਜ਼ਿਕਰਯੋਗ ਹੈ ਕਿ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਆਗਾਜ 19 ਫਰਵਰੀ ਤੋਂ ਸ਼ੁਰੂ ਹੋਣਾ ਹੈ। ਪਹਿਲਾ ਮੁਕਾਬਲਾ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਸੁਰੱਖਿਆ ਕਾਰਨਾਂ ਕਰਕੇ ਭਾਰਤੀ ਟੀਮ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ। ਕਰਾਚੀ ਸਟੇਡੀਅਮ ਨਿਊਜ਼ੀਲੈਂਡ, ਦੱਖਣੀ ਅਫਰੀਕਾ, ਅਫਗਾਨੀਸਤਾਨ, ਪਾਕਿਸਤਾਨ ਤੇ ਇੰਗਲੈਂਡ ਦੀਆਂ ਟੀਮਾਂ ਦੇ ਮੈਚਾਂ ਦੀ ਮੇਜ਼ਬਾਨੀ ਕਰੇਗਾ।
ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤੀ ਝੰਡੇ ਨੂੰ ਕਰਾਚੀ ਸਟੇਡੀਅਮ ਵਿੱਚ ਨਾ ਲਗਾਉਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਟੀਮ ਇਸ ਮੈਦਾਨ ‘ਤੇ ਭਾਰਤੀ ਟੀਮ ਆਪਣੇ ਮੈਚ ਨਹੀਂ ਖੇਡੇਗੀ ਤਾਂ ਲੋਕਾਂ ਦਾ ਕਹਿਣਾ ਹੈ ਕਿ ਇਸ ਲਈ ਸ਼ਾਇਦ ਭਾਰਤ ਦਾ ਝੰਡਾ ਨਹੀਂ ਲਗਾਇਆ ਗਿਆ ਪਰ ਮੈਦਾਨ ‘ਤੇ ਆਸਟ੍ਰੇਲੀਆ, ਬੰਗਲਾਦੇਸ਼ ਦੇ ਵੀ ਮੈਚ ਨਹੀਂ ਹੋਣਗੇ ਪਰ ਉਨ੍ਹਾਂ ਦੇ ਝੰਡੇ ਲਗਾਏ ਗਏ ਹਨ। ਇਸ ਨਾਲ ਫੈਨਜ਼ ਨਾਰਾਜ਼ ਹਨ ਤੇ ਪੀਸੀਬੀ ਦੀ ਆਲੋਚਨਾ ਕਰ ਰਹੇ ਹਨ। ਹਾਈਬ੍ਰਿਡ ਮਾਡਲ ‘ਤੇ ਹੋ ਰਿਹਾ ਹੈ Champions Trophy 2025 ਦਾ ਆਯੋਜਨ ਪਾਕਿਸਤਾਨ ਕੋਲ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਹੈ ਪਰ ਸੁਰੱਖਿਆ ਕਾਰਨਾਂ ਕਰਕੇ ਟੂਰਨਾਮੈਂਟ ਨੂੰ ਹਾਈਬ੍ਰਿਡ ਖੇਡਣ ਦਾ ਫ਼ੈਸਲਾ ਲਿਆ ਗਿਆ। ਭਾਰਤੀ ਟੀਮ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ। ਇਸ ਮਾਡਲ ਤਹਿਤ ਜੇ ਭਾਰਤ ਨਾਕਆਊਟ ਰਾਊਡ ਲਈ ਕੁਆਲੀਫਾਈ ਕਰਦਾ ਹੈ ਤਾਂ ਉਸ ਨੂੰ ਸੈਮੀਫਾਈਨਲ ਤੇ ਫਾਈਨਲ ਸਮੇਤ ਆਪਣੇ ਸਾਰੇ ਦੁਬਈ ਵਿੱਚ ਖੇਡਣੇ ਪੈਣਗੇ।
