ਕਿਸਾਨ ਆਗੂ ਸ਼ਾਂਤਾ ਕੁਮਾਰ ਨੂੰ ਏਅਰ ਐਂਬੂਲੈਂਸ ਰਾਹੀਂ ਬੰਗਲੌਰ ਸ਼ਿਫਟ, ਐਕਸੀਡੈਂਟ ਕਾਰਨ ਰਾਜਿੰਦਰਾ ਹਸਪਤਾਲ ‘ਚ ਹੋ ਰਿਹਾ ਸੀ ਇਲਾਜ

14

17 ਫਰਵਰੀ  Aj Di Awaaj

ਕਿਸਾਨ ਆਗੂ ਸ਼ਾਂਤਾ ਕੁਮਾਰ ਨੂੰ ਏਅਰ ਐਂਬੂਲੈਂਸ ਰਾਹੀਂ ਬੰਗਲੌਰ ਸ਼ਿਫਟ ਕੀਤਾ ਗਿਆ ਹੈ। ਉਹ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਦੇ ਦੌਰਾਨ ਹੋਏ ਦੁਰਘਟਨਾ ਵਿੱਚ ਜ਼ਖਮੀ ਹੋਏ ਸਨ। ਰਾਜਿੰਦਰਾ ਹਸਪਤਾਲ ਵਿੱਚ ਇਲਾਜ ਹੋ ਰਿਹਾ ਸੀ, ਪਰ ਭਾਸ਼ਾ ਦੀ ਦਿੱਕਤ ਦੇ ਕਾਰਨ, ਉਨ੍ਹਾਂ ਨੂੰ ਬੰਗਲੌਰ ਦੇ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ। ਸਰਕਾਰੀ ਰਾਜਿੰਦਰਾ ਹਸਪਤਾਲ ਦੇ ਐੱਮਐੱਸ ਡਾ. ਗਰੀਸ ਸਾਹਨੀ ਨੇ ਦੱਸਿਆ ਕਿ ਸ਼ਾਂਤਾ ਕੁਮਾਰ ਦਾ ਇਲਾਜ ਸਫਲਤਾਪੂਰਵਕ ਚੱਲ ਰਿਹਾ ਸੀ ਅਤੇ ਉਹਨਾਂ ਦੇ ਕਰਨਾਟਕਾ ਸਥਿਤ ਹੋਣ ਦੇ ਕਾਰਨ ਸ਼ਿਫਟ ਕੀਤਾ ਗਿਆ।