Google Map ਲਗਾ ਕੇ ਜਾ ਰਿਹਾ ਸੀ ਕਾਰ ਚਾਲਕ, ਬੰਦ ਰਸਤੇ ਦੇ ਡਿਵਾਈਡਰ ‘ਤੇ ਚੜ੍ਹਾਈ ਗੱਡੀ

12

14 ਫਰਵਰੀ Aj Di Awaaj

ਰਾਜਪੁਰਾ ਦੇ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਗੂਗਲ ਮੈਪ ਦੇ ਰਾਹੀਂ ਅੱਗੇ ਵੱਧ ਰਿਹਾ ਸੀ ਤਾਂ ਇਸੇ ਦੌਰਾਨ ਜਿੱਥੇ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ। ਠੀਕ ਉਸ ਤੋਂ ਕੁਝ ਕਿਲੋਮੀਟਰ ਪਹਿਲਾਂ ਸਖਤ ਬੈਰੀਕੇਡਿੰਗ ਕੀਤੀ ਹੋਈ ਹੈ। ਪਰ ਗੂਗਲ ਮੈਪ ਇਸ ਰਸਤੇ ਨੂੰ ਖੁੱਲਾ ਦਿਖਾ ਰਿਹਾ ਸੀ ਜਿਸ ਦੇ ਕਾਰਨ ਗੱਡੀ ਸੀਮਿਟ ਦੇ ਡਿਵਾਈਡਰ ਦੇ ਉੱਤੇ ਚੜ ਜਾਂਦੀ ਹੈ।

ਜਿਸ ਦੇ ਕਾਰਨ ਗੱਡੀ ਦੇ ਏਅਰਬੈ ਖੁੱਲਦੇ ਹਨ ਤੇ ਚਾਲਕ ਦੀ ਵਾਲ ਵਾਲ ਜਾਨ ਬਚ ਜਾਂਦੀ ਹੈ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਜਦੋਂ ਗੂਗਲ ਮੈਪ ਨੇ ਗਲਤ ਰਸਤਾ ਦਿਖਾਇਆ ਹੋਵੇ। ਇਸ ਤੋਂ ਪਹਿਲਾਂ ਵੀ ਇੱਕ ਖਬਰ ਸਾਹਮਣੇ ਆਈ ਸੀ ਯੂਪੀ ਤੋਂ ਜਿੱਥੇ ਕਿ ਨਿਰਮਾਣ ਦਿਨ ਪੁੱਲ ਦੇ ਉੱਤੋਂ ਇੱਕ ਗੱਡੀ ਹੇਠਾਂ ਡਿੱਗ ਜਾਂਦੀ ਹੈ। ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ।

ਹਾਲਾਂਕਿ ਇਹ ਤਿੰਨੋਂ ਹੀ ਨੌਜਵਾਨ ਗੂਗਲ ਮੈਪ ਦੇ ਰਾਹੀਂ ਅੱਗੇ ਵੱਧ ਰਹੇ ਸੀ। ਪਰ ਅਚਾਨਕ ਹੀ ਪੁੱਲ ਖਤਮ ਹੋ ਜਾਂਦਾ ਤੇ ਗੱਡੀ ਸਿੱਧਾ ਨਦੀ ਦੇ ਵਿੱਚ ਡਿੱਗ ਜਾਂਦੀ ਹੈ।ਹਾਲਾਂਕਿ ਕਿਸਾਨਾਂ ਦੇ ਵੱਲੋਂ ਕਰੀਬ ਇੱਕ ਸਾਲ ਤੋਂ ਸ਼ੰਭੂ ਬਾਰਡਰ ਤੇ ਆਪਣਾ ਅੰਦੋਲਨ ਕੀਤਾ ਜਾ ਰਿਹਾ ਤੇ ਇਸੇ ਦੌਰਾਨ ਪੁਲਿਸ ਦੇ ਵੱਲੋਂ ਰੂਟ ਨੂੰ ਡਾਇਵਰਟ ਕੀਤਾ ਹੋਇਆ। ਪਰ ਗੂਗਲ ਮੈਪ ਬਿਲਕੁਲ ਡਰੈਸ ਦਾ ਸਿੱਧਾ ਦਿਖਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।