ਮਾਲੇਰਕੋਟਲਾ, 13 ਨਵੰਬਰ 2026 AJ DI Awaaj
Punjab Desk : ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਵੱਲੋਂ ਮੁਹੰਮਦ ਸ਼ਮਸ਼ਾਦ ਪੁੱਤਰ ਮੁਹੰਮਦ ਗੁਲਜ਼ਾਰ, ਵਾਸੀ ਨਾਭਾ ਰੋਡ, ਆਈ.ਟੀ.ਆਈ. ਚੌਕ, ਬੀੜ ਅਹਿਮਦਾਬਾਦ, ਮਾਲੇਰਕੋਟਲਾ ਨੂੰ ਪ੍ਰੋਫੈਸ਼ਨ ਆਫ਼ ਟਿਕਟਿੰਗ ਏਜੰਟ, ਮੈਸਰਜ਼ ਹੈਰੀਟੇਜ ਇੰਸਟੀਚਿਊਟ ਆਫ਼ ਇੰਗਲਿਸ਼, ਟਰੱਕ ਯੂਨੀਅਨ ਚੌਕ, ਧੂਰੀ ਰੋਡ, ਮਾਲੇਰਕੋਟਲਾ ਲਈ ਲਾਇਸੰਸ ਜਾਰੀ ਕੀਤਾ ਗਿਆ ਹੈ। ਇਹ ਲਾਇਸੰਸ 22 ਸਤੰਬਰ 2031 ਤੱਕ ਵੈਧ ਰਹੇਗਾ।
ਇਹ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਆਫ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤੇ ਤਹਿਤ ਜਾਰੀ ਕੀਤਾ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਾਇਸੰਸ ਧਾਰਕ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰੇਕ ਗਾਹਕ ਦਾ ਪੂਰਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖਣਾ ਯਕੀਨੀ ਬਣਾਏ। ਇਸ ਤੋਂ ਇਲਾਵਾ ਗਾਹਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਤੇ ਫੀਸ ਸਬੰਧੀ ਵੇਰਵੇ ਹਰ ਮਹੀਨੇ ਸਬੰਧਤ ਦਫ਼ਤਰ ਅਤੇ ਹਰ ਛੇ ਮਹੀਨੇ ਬਾਅਦ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੂੰ ਭੇਜਣੇ ਲਾਜ਼ਮੀ ਹੋਣਗੇ।



















