ਵਿਜੀਲੈਂਸ ਬਿਉਰੋ ਵਲੋਂ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ

2

ਸ੍ਰੀ ਮੁਕਤਸਰ ਸਾਹਿਬ 26 ਅਕਤੂਬਰ 2026 AJ DI Awaaj

Punjab Desk :        ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ 26 ਅਕਤੂਬਰ 2026 ਤੋਂ 1 ਨਵੰਬਰ 2026 ਤੱਕ ਿਜ਼ਲ੍ਹੇ ਵਿੱਚ ਮੁਹਿੰਮ  ਚਲਾਈ ਜਾ ਰਹੀ ਹੈ।
ਇਸੇ ਲੜ੍ਹੀ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਸਰਕਾਰੀ ਬਿਲਡਿੰਗਾਂ, ਡੀ.ਸੀ. ਦਫਤਰ ਤੋਂ ਇਲਾਵਾ ਜਨਤਕ ਥਾਵਾਂ ਤੇ ਵਿਜੀਲੈਂਸ ਬਿਉਰੋ ਦੇ ਨੁਮਾਇੰਦਿਆਂ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ  ਪੋਸਟਰ ਲਗਾਏ ਗਏ।
ਵਿਜੀਲੈਂਸ ਬਿਉਰੋ ਅਨੁਸਾਰ ਜੇਕਰ ਕੋਈ ਵਿਅਕਤੀ ਸਰਕਾਰੀ ਕੰਮ ਕਰਵਾਉਣ ਬਦਲੇ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਦੀ ਸੂਚਨਾਂ ਵਿਜੀਲੈਂਸ ਵਿਭਾਗ ਨੂੰ ਜਰੂਰ ਦਿੱਤੀ ਜਾਵੇ। ਇਸ ਮੌਕੇ ਦਫਤਰ ਵਿਜੀਲੈਂਸ ਬਿਊਰੋ ਦੇ ਨੁਮਾਇੰਦੇ ਐਸ.ਆਈ ਇਕਬਾਲ ਸਿੰਘ, ਐਚ.ਸੀ. ਗੁਰਤੇਜ਼ ਸਿੰਘ, ਕਾਂਸਟੇਬਲ ਮਨਦੀਪ ਸਿੰਘ ਹਾਜ਼ਰ ਸਨ।