ਹਰਿਆਣਾ: 24 Oct 2026 AJ DI Awaaj
National Desk : ਹਰਿਆਣਾ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਸਰਕਾਰ ਵਿਚਾਲੇ ਚੱਲ ਰਿਹਾ ਵਿ*ਵਾਦ ਖ਼ਤਮ ਹੋ ਗਿਆ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਦੀ ਮੁੱਖ ਮੰਗ ’ਤੇ ਲਿਖਤੀ ਭਰੋਸਾ ਦੇਣ ਲਈ ਸਹਿਮਤੀ ਬਣਨ ਤੋਂ ਬਾਅਦ ਮੁਲਾਜ਼ਮਾਂ ਨੇ ਹ*ੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ, ਇਸ ਮਾਮਲੇ ਨੂੰ ਲੈ ਕੇ ਪਹਿਲਾਂ ਊਰਜਾ ਮੰਤਰੀ ਅਨਿਲ ਵਿਜ ਨਾਲ ਗੱਲਬਾਤ ਹੋਈ। ਇਸ ਤੋਂ ਬਾਅਦ ਮੁੱਖ ਮੰਤਰੀ ਨਾਲ ਹੋਈ ਅੰਤਿਮ ਮੀਟਿੰਗ ਵਿੱਚ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ। ਮੁਲਾਜ਼ਮਾਂ ਨੇ ਤਿੰਨ ਦਿਨਾਂ ਦੀ ਹ*ੜਤਾਲ ਦਾ ਐਲਾਨ ਕੀਤਾ ਸੀ।
HERC ਦੇ ਲਾਇਸੈਂਸ ਨੂੰ ਰੱਦ ਕਰਵਾਉਣ ਦੀ ਮੰਗv
ਬਿਜਲੀ ਮੁਲਾਜ਼ਮਾਂ ਦੀ ਮੁੱਖ ਮੰਗ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (HERC) ਵੱਲੋਂ ਜਾਰੀ ਕੀਤੇ ਗਏ ਲਾਇਸੈਂਸ ਨੂੰ ਰੱਦ ਕਰਵਾਉਣ ਨਾਲ ਸਬੰਧਤ ਸੀ। ਇਸ ਮੰਗ ’ਤੇ ਲਿਖਤੀ ਭਰੋਸਾ ਦੇਣ ਲਈ ਸਹਿਮਤੀ ਬਣਨ ਮਗਰੋਂ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਟਕਰਾਅ ਖ਼ਤਮ ਹੋ ਗਿਆ।
ਬਿਜਲੀ ਸੇਵਾਵਾਂ ਆਮ ਹੋਣ ਦੀ ਉਮੀਦ
ਹੜਤਾਲ ਖ਼ਤਮ ਹੋਣ ਨਾਲ ਬਿਜਲੀ ਵਿਭਾਗ ਦਾ ਕੰਮਕਾਜ ਮੁੜ ਆਮ ਵਾਂਗ ਚੱਲਣ ਦੀ ਉਮੀਦ ਹੈ। ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਹੋਏ ਸਮਝੌਤੇ ਨਾਲ ਚੱਲ ਰਿਹਾ ਵਿਵਾਦ ਸੁਲਝਣ ਦਾ ਰਾਹ ਸਾਫ਼ ਹੋ ਗਿਆ ਹੈ।



















