ਆਸਟ੍ਰੇਲੀਆ ’ਚ ਸੰਸਦ ਮੈਂਬਰ ਦਾ ਭਿ*ਆਨਕ ਹਾ*ਦਸਾ, ਦੋਵੇਂ ਲੱਤਾਂ ਕੱਟਣੀਆਂ ਪਈਆਂ

17

ਆਸਟ੍ਰੇਲੀਆ 21 Oct 2026 AJ DI Awaaj

International Desk :     ਆਜ਼ਾਦ ਸੰਸਦ ਮੈਂਬਰ ਹੈਲਨ ਹੇਨਸ (65) ਇੱਕ ਭਿ*ਆਨਕ ਸੜਕ ਹਾ*ਦਸੇ ਵਿੱਚ ਗੰਭੀਰ ਜ਼*ਖ਼ਮੀ ਹੋ ਗਈ। ਜਾਣਕਾਰੀ ਮੁਤਾਬਕ, ਵਿਕਟੋਰੀਆ ਸੂਬੇ ਦੇ ਵਾਂਗਰਾਟਾ ਵਿੱਚ ਇੱਕ ਕਾਰ ਨੇ ਉਨ੍ਹਾਂ ਨੂੰ ਕਈ ਵਾਰ ਟੱਕਰ ਮਾਰੀ। ਹਾ*ਦਸੇ ਵਿੱਚ ਉਨ੍ਹਾਂ ਦੀਆਂ ਦੋਵੇਂ ਲੱਤਾਂ ਗੰਭੀਰ ਰੂਪ ਵਿੱਚ ਜ਼*ਖ਼ਮੀ ਹੋ ਗਈਆਂ ਅਤੇ ਜਾਨ ਬਚਾਉਣ ਲਈ ਡਾਕਟਰਾਂ ਨੂੰ ਦੋਵੇਂ ਲੱਤਾਂ ਕੱਟਣੀਆਂ ਪਈਆਂ। ਇਸ ਸਮੇਂ ਉਨ੍ਹਾਂ ਦਾ ਮੈਲਬੌਰਨ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜਾਨ ਬਚਾਉਣ ਲਈ ਡਾਕਟਰਾਂ ਨੂੰ ਲੈਣਾ ਪਿਆ ਵੱਡਾ ਫ਼ੈਸਲਾ

ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾ*ਦਸਾ ਸੋਮਵਾਰ ਨੂੰ ਟੋਇਟਾ ਲੈਂਡ ਕਰੂਜ਼ਰ ਨਾਲ ਟੱਕਰ ਵੱਜਣ ਤੋਂ ਬਾਅਦ ਵਾਪਰਿਆ। ਸੰਸਦ ਮੈਂਬਰ ਦੇ ਪਰਿਵਾਰ ਵੱਲੋਂ ਬੁੱਧਵਾਰ ਨੂੰ ਪਹਿਲੀ ਵਾਰ ਜਨਤਕ ਬਿਆਨ ਜਾਰੀ ਕੀਤਾ ਗਿਆ।

ਉਨ੍ਹਾਂ ਦੇ ਪਤੀ ਫਿਲ ਹੇਨਸ ਨੇ ਦੱਸਿਆ ਕਿ ਡਾਕਟਰਾਂ ਨੇ ਸੋਮਵਾਰ ਨੂੰ ਹੈਲਨ ਦੀ ਖੱਬੀ ਲੱਤ ਕੱਟ ਦਿੱਤੀ ਸੀ। ਜਾਨ ਬਚਾਉਣ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਬੁੱਧਵਾਰ ਨੂੰ ਉਨ੍ਹਾਂ ਦੀ ਸੱਜੀ ਲੱਤ ਵੀ ਕੱਟਣੀ ਪਈ।

ਫਿਲ ਹੇਨਸ ਨੇ ਮੈਲਬੌਰਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਇਸ ਗੱਲ ਦੀ ਰਾਹਤ ਹੈ ਕਿ ਹੈਲਨ ਦੀ ਜਾਨ ਬਚ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪਰਿਵਾਰ ਲਈ ਸਭ ਤੋਂ ਅਹਿਮ ਗੱਲ ਉਨ੍ਹਾਂ ਦਾ ਜ਼ਿੰਦਾ ਅਤੇ ਸਥਿਰ ਹੋਣਾ ਹੈ।

ਮੁਲਜ਼ਮ ਵਿਰੁੱਧ ਗੰ*ਭੀਰ ਦੋਸ਼

ਇਸ ਮਾਮਲੇ ਵਿੱਚ ਮੁਲਜ਼ਮ ਬ੍ਰੈਂਡਨ ਨੂਜੈਂਟ ਨੂੰ ਵਾਂਗਰਾਟਾ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਵਿਰੁੱਧ ਜਾਣਬੁੱਝ ਕੇ ਗੰ*ਭੀਰ ਸੱ*ਟਾਂ ਮਾਰਨ, ਖ਼ਤ*ਰਨਾਕ ਢੰਗ ਨਾਲ ਗੱਡੀ ਚਲਾ ਕੇ ਗੰ*ਭੀਰ ਸੱਟਾਂ ਪਹੁੰਚਾਉਣ ਅਤੇ ਇੱਕ ਸੰਘੀ ਸੰਸਦ ਮੈਂਬਰ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ।

ਮੁਲਜ਼ਮ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ ਅਤੇ ਨਾ ਹੀ ਕੋਈ ਪਟੀਸ਼ਨ ਦਾਇਰ ਕੀਤੀ। ਰਿਪੋਰਟ ਮੁਤਾਬਕ, ਉਸ ਨੂੰ ਫਰਵਰੀ ਵਿੱਚ ਅਗਲੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ।

ਹਾ*ਦਸੇ ਦੇ ਕਾਰਨਾਂ ਬਾਰੇ ਜਾਂਚ ਜਾਰੀ

ਪੁਲਿਸ ਨੇ ਹਾਲੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ਘਟਨਾ ਪਿੱਛੇ ਕੀ ਕਾਰਨ ਸੀ। ਮੁਲਜ਼ਮ ਦੇ ਵਕੀਲ ਚਿਰਾਗ ਪਟੇਲ ਨੇ ਅਦਾਲਤ ਵਿੱਚ ਕਿਹਾ ਕਿ ਉਸ ਦਾ ਮੁਵੱਕਿਲ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਹੋ ਸਕਦਾ ਹੈ। ਹਾਲਾਂਕਿ, ਉਪਲਬਧ ਜਾਣਕਾਰੀ ਅਨੁਸਾਰ, ਪਹਿਲਾਂ ਹੋਈ ਕਿਸੇ ਜਾਂਚ ਵਿੱਚ ਅਜਿਹੀ ਸਮੱਸਿਆ ਦੀ ਪੁਸ਼ਟੀ ਨਹੀਂ ਹੋਈ ਸੀ।

ਫਿਲਹਾਲ ਸੰਸਦ ਮੈਂਬਰ ਹੈਲਨ ਹੇਨਸ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ ਅਤੇ ਪਰਿਵਾਰ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਉਮੀਦ ਕਰ ਰਿਹਾ ਹੈ।