ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਜਾਗਰੂਕ ਕੈਂਪ

1
ਸ੍ਰੀ ਅਨੰਦਪੁਰ ਸਾਹਿਬ  11 ਅਕਤੂਬਰ 2026 AJ DI Awaaj
Punjab Desk   : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੈਬਨਿਟ ਮੰਤਰੀ ਸ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ ਅਤੇ ਸ.ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਦੀ ਅਗਵਾਈ ਵਿੱਚ ਕੌਂਸਲਰ ਕੁਲਵੰਤ ਕੌਰ, ਕੌਂਸਲਰ  ਅਮਨਦੀਪ ਕੌਰ, ਕੌਂਸਲਰ ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ, ਕੌਂਸਲਰ ਸੁਖਦੇਵ ਸਿੰਘ ਬੀਟੀ, ਕੌਂਸਲਰ ਜਤਿਨ ਕੌਸ਼ਲ ਸੀਨੀਅਰ ਮੀਤ ਪ੍ਰਧਾਨ, ਕੌਂਸਲਰ ਅਰਸ਼ਵਰਿੰਦਰ ਕੌਰ, ਕੌਂਸਲਰ ਹਰਪਾਲ ਕੌਰ ਮੀਤ ਪ੍ਰਧਾਨ, ਕੌਂਸਲਰ ਅਮਨਦੀਪ ਕੌਰ,ਕੌਂਸਲਰ ਅਰਸ਼ਵਰਿੰਦਰ ਕੌਰ, ਕੌਂਸਲਰ ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ ਆਪ, ਕੌਂਸਲਰ ਕਮਲਜੀਤ ਸਿੰਘ ਸ਼ਬਲੀ, ਕੌਂਸਲਰ ਜਸਵੀਰ ਕੌਰ ਗਰਚਾ,ਵੱਲੋਂ ਅਲੱਗ ਅਲੱਗ ਵਾਰਡਾਂ  ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ  ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਅਲੱਗ ਅਲੱਗ ਵਾਰਡਾਂ  ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਵਾਇਆ ਗਿਆ । ਜਿਸ ਵਿੱਚ ਸ਼ਹਿਰ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਹੈ।
       ਇਸ ਮੌਕੇ  ਐਡਵੋਕੇਟ ਜਰਨੈਲ ਸਿੰਘ ਕਹਿਲ ਰਿਟਾਇਰਡ ਏ.ਡੀ.ਸੀ,ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨਾ ਸਿਰਫ਼ ਵਿਅਕਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਲਈ ਹਰੇਕ ਨਾਗਰਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਜਾਗਰੂਕਤਾ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।
      ਜਸਮੇਰ ਸਿੰਘ ਸਿਟੀ ਇੰਚਾਰਜ  ਨੇ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦੇਣਾ ਹੀ ਨਹੀਂ, ਸਗੋਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਇਸ ਵਿੱਚੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਬਿਹਤਰ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣ, ਉਨ੍ਹਾਂ ਨੂੰ ਸਮਾਜ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
      ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਰਕਾਰ ਦੇ ਯਤਨਾਂ ਦੇ ਨਾਲ-ਨਾਲ ਸਮਾਜਿਕ ਜਥੇਬੰਦੀਆਂ ਅਤੇ ਆਮ ਲੋਕਾਂ ਦੀ ਭੂਮਿਕਾ ਵੀ ਅਹਿਮ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ਿਆਂ ਵਿਰੁੱਧ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਜਾਗਰੂਕ ਕਰਨ, ਤਾਂ ਜੋ ਇੱਕ ਸਿਹਤਮੰਦ, ਸੁਰੱਖਿਅਤ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੌਕੇ ਠੇਕੇਦਾਰ ਜਗਜੀਤ ਸਿੰਘ ਜੱਗੀ ਸੀਨੀਅਰ ਆਪ ਆਗੂ, ਕਮਲਜੀਤ ਸਿੰਘ ਭੱਟੀ ਸਾਬਕਾ ਕੌਂਸਲਰ, ਚੌਧਰੀ ਹਰਵਿੰਦਰ ਕੁਮਾਰ ਟੈਕਸ ਇੰਸਪੈਕਟਰ, ਰਕੇਸ਼ ਕੁਮਾਰ ਜੇ.ਈ, ਸੁਰਿੰਦਰ ਸਿੰਘ ਵਿੱਕੀ ਸ਼ਹਿਰੀ ਪ੍ਰਧਾਨ ਐਸ.ਸੀ ਵਿੰਗ, ਪ੍ਰਧਾਨ ਵਾਲਮੀਕਿ ਰਵੀ ਹੰਸ ਚੇਅਰਮਨ ਰੇਹੜੀ ਫੜੀ ਖੋਖਾ ਯੂਨੀਅਨ, ਪਰਮਿੰਦਰ ਕੌਰ ਰਣਜੀਤ ਕੌਰ ਤਜਿੰਦਰ ਕੌਰ ਬੈਂਸ ਇੰਦਰਜੀਤ ਕੌਰ ਰਕੇਸ਼ ਕੁਮਾਰ ਜੇ.ਈ, ਚੌਧਰੀ ਹਰਮਿੰਦਰ ਕੁਮਾਰ ਟੈਕਸ ਇੰਸਪੈਕਟਰ, ਕੁਲਵਿੰਦਰ ਕੌਰ, ਜੱਗਾ ਸਿੰਘ ਸੰਧੂ, ਸੁਰਿੰਦਰ ਕੁਮਾਰ ਮਨਜੀਤ ਕੌਰ ,ਸਤਵੀਰ ਕੌਰ, ਕੋਚ ਕਮਲਪ੍ਰੀਤ ਸਿੰਘ ਮੱਟੂ, ਭੁਪਿੰਦਰ ਕੌਰ ਤਰਲੋਚਨ ਸਿੰਘ ਗੁਰਪ੍ਰੀਤ ਕੌਰ ਮਾਨ, ਕੁਲਵਿੰਦਰ ਕੌਰ ਰਾਣਾ, ਅਮਰਜੀਤ ਕੌਰ ਕੁਲਜੀਤ ਕੌਰ, ਸੁਰਜੀਤ ਸਿੰਘ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਜਸਵੀਰ ਸਿੰਘ ਜੱਸਾ,ਪ੍ਰਸਿੱਧ ਗਾਇਕ ਬਘੇਲ ਸਿੰਘ ਬਾਵਾ ਹਾਜ਼ਰ ਸਨ