Mumbai 08 Oct 2026 AJ DI Awaaj
National Desk : ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦੇ ਅਚਾਨਕ ਦੇ*ਹਾਂਤ ਦੀ ਖ਼ਬਰ ਨਾਲ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮਨੋਰੰਜਨ ਜਗਤ ਤੋਂ ਇਲਾਵਾ ਖੇਡਾਂ, ਰਾਜਨੀਤੀ ਅਤੇ ਕਾਰੋਬਾਰੀ ਖੇਤਰ ਨਾਲ ਜੁੜੀਆਂ ਕਈ ਹਸਤੀਆਂ ਨੇ ਉਨ੍ਹਾਂ ਦੇ ਦੇ*ਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। 75 ਸਾਲਾ ਨਾਨਾ ਪਾਟੇਕਰ ਦੀ ਮੌ*ਤ ਦਿਲ ਦਾ ਦੌਰਾ ਪੈਣ ਕਾਰਨ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਮਨੀਪਾਲ ਹਸਪਤਾਲ ਦੇ ਡਾਕਟਰ ਸ਼ੇਖਰ ਸਾਲਕਰ ਮੁਤਾਬਕ, ਨਾਨਾ ਪਾਟੇਕਰ ਨੂੰ 8 ਅਕਤੂਬਰ ਦੀ ਸਵੇਰ ਕਰੀਬ 4:30 ਵਜੇ ਹਸਪਤਾਲ ਲਿਆਂਦਾ ਗਿਆ ਸੀ। ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਬਚਾਉਣ ਲਈ ਲਗਭਗ 45 ਮਿੰਟ ਤੋਂ ਇੱਕ ਘੰਟੇ ਤੱਕ CPR ਅਤੇ ਹੋਰ ਜ਼ਰੂਰੀ ਮੈਡੀਕਲ ਕੋਸ਼ਿਸ਼ਾਂ ਕੀਤੀਆਂ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸਵੇਰੇ ਕਰੀਬ 5:30 ਵਜੇ ਉਨ੍ਹਾਂ ਨੂੰ ਮ੍ਰਿ*ਤਕ ਐਲਾਨ ਦਿੱਤਾ ਗਿਆ।
ਡਾਕਟਰ ਨੇ ਦੱਸਿਆ ਕਿ ਉਪਲਬਧ ਜਾਣਕਾਰੀ ਮੁਤਾਬਕ ਨਾਨਾ ਪਾਟੇਕਰ ਨੇ ਸਵੇਰੇ ਕਰੀਬ 2:30 ਵਜੇ ਆਪਣੇ ਇੱਕ ਦੋਸਤ ਨੂੰ ਮੈਸੇਜ ਕਰਕੇ ਆਪਣੀ ਤਬੀਅਤ ਠੀਕ ਨਾ ਹੋਣ ਬਾਰੇ ਦੱਸਿਆ ਸੀ। ਰਾਤ ਹੋਣ ਕਾਰਨ ਦੋਸਤ ਉਸ ਸਮੇਂ ਮੈਸੇਜ ਨਹੀਂ ਦੇਖ ਸਕਿਆ। ਬਾਅਦ ਵਿੱਚ ਉਸ ਨੇ ਨਾਨਾ ਪਾਟੇਕਰ ਨੂੰ ਫ਼ੋਨ ਕੀਤਾ ਅਤੇ ਕਰੀਬ 4 ਵਜੇ ਉਨ੍ਹਾਂ ਦੇ ਘਰ ਪਹੁੰਚਿਆ।
ਘਰ ਪਹੁੰਚਣ ਸਮੇਂ ਨਾਨਾ ਪਾਟੇਕਰ ਨੂੰ ਕਾਫ਼ੀ ਪਸੀਨਾ ਆ ਰਿਹਾ ਸੀ ਅਤੇ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜ ਰਹੀ ਸੀ। ਦੋਸਤ ਨੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਸਮੇਂ ਬਾਅਦ ਉਹ ਹੌਲੀ-ਹੌਲੀ ਹੋਸ਼ ਗੁਆਉਣ ਲੱਗੇ।
ਡਾਕਟਰ ਸਾਲਕਰ ਦੇ ਅਨੁਸਾਰ, ਮੈਡੀਕਲ ਟੀਮ ਦੇ ਪਹੁੰਚਣ ’ਤੇ ਨਾਨਾ ਪਾਟੇਕਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆ ਰਹੀ ਸੀ। ਟੀਮ ਨੇ ਤੁਰੰਤ CPR ਸ਼ੁਰੂ ਕੀਤੀ ਅਤੇ ਉਨ੍ਹਾਂ ਨੂੰ ਕਰੀਬ 4:20 ਤੋਂ 4:30 ਵਜੇ ਦੇ ਵਿਚਕਾਰ ਹਸਪਤਾਲ ਲਿਆਂਦਾ ਗਿਆ। ਹਾਲਾਂਕਿ ਹਸਪਤਾਲ ਪਹੁੰਚਣ ਤੱਕ ਉਨ੍ਹਾਂ ਦੀ ਮੌ*ਤ ਹੋ ਚੁੱਕੀ ਸੀ।
ਮਾਮਲੇ ਨੂੰ ਮੈਡੀਕੋ-ਲੀਗਲ ਕੇਸ ਹੋਣ ਕਾਰਨ ਪੁਲਿਸ ਨੂੰ ਸੂਚਿਤ ਕੀਤਾ ਗਿਆ। ਨਾਨਾ ਪਾਟੇਕਰ ਦੀ ਦੇਹ ਨੂੰ ਪੋਸ*ਟਮਾਰਟਮ ਲਈ ਗੋਆ ਮੈਡੀਕਲ ਕਾਲਜ ਭੇਜਿਆ ਗਿਆ ਹੈ।
ਨਾਨਾ ਪਾਟੇਕਰ ਨੇ 1978 ਦੀ ਫ਼ਿਲਮ ‘ਗਮਨ’ ਨਾਲ ਹਿੰਦੀ ਸਿਨੇਮਾ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਆਪਣੀ ਦਮਦਾਰ ਅਦਾਕਾਰੀ ਅਤੇ ਯਾਦਗਾਰ ਸੰਵਾਦ ਅਦਾਇਗੀ ਰਾਹੀਂ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਵਿੱਚ ਵੱਖਰੀ ਪਛਾਣ ਬਣਾਈ।
‘ਸਲਾਮ ਬੰਬੇ!’, ‘ਪਰਿੰਦਾ’, ‘ਤਿਰੰਗਾ’, ‘ਕ੍ਰਾਂਤੀਵੀਰ’, ‘ਅਗਨੀ ਸਾਕਸ਼ੀ’, ‘ਯਸ਼ਵੰਤ’, ‘ਅਪਹਰਣ’, ‘ਫਿਰ ਹੇਰਾ ਫੇਰੀ’, ‘ਵੈਲਕਮ’ ਅਤੇ ‘ਰਾਜਨੀਤੀ’ ਵਰਗੀਆਂ ਫ਼ਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖ਼ਾਸ ਪਸੰਦ ਕੀਤਾ ਗਿਆ।



















