ਸੂਬਾ ਸਰਕਾਰ ਵੱਲੋਂ 3100 ਖੇਡ ਸਟੇਡੀਅਮ ਦਾ ਨਿਰਮਾਣ ਕਾਰਜ ਜਾਰੀ

2
ਕੀਰਤਪੁਰ ਸਾਹਿਬ/ਭਰਤਗੜ੍ਹ 03 ਅਕਤੂਬਰ 2026 AJ DI Awaaj
Punjab Desk   : ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਵਿਖੇ ਚੱਲ ਰਹੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ ਚਾਰ ਦੀਆਂ ਖੇਡਾਂ ਦੇ ਤਹਿਤ ਕਰਵਾਏ ਜਾ ਰਹੇ ਪਾਵਰ ਲਿਫਟਿੰਗ ਮੁਕਾਬਲਿਆਂ ਦੌਰਾਨ ਅੰਡਰ 17 ਸਾਲ ਲੜਕੀਆਂ ਅਤੇ ਲੜਕਿਆਂ ਦੇ ਮੁਕਾਬਲਿਆਂ ਦੀ ਰਸਮੀ ਤੌਰ ਤੇ ਸ਼ੁਰੂਆਤ ਐਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਕਮਿੱਕਰ ਸਿੰਘ ਡਾਢੀ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਇਸ ਮੌਕੇ ਉਨਾਂ ਦੇ ਨਾਲ ਜੁਝਾਰ ਸਿੰਘ ਆਸਪੁਰ ਮੈਂਬਰ ਸੈਣੀ ਵੈਲਫੇਅਰ ਪੰਜਾਬ, ਗੁਰਪ੍ਰੀਤ ਸਿੰਘ ਅਰੋੜਾ ਚੇਅਰਮੈਨ ਟਰੇਡ ਕਮਿਸ਼ਨ,ਪਰਦੀਪ ਭੱਲਾ ਸਰਪੰਚ ਭਰਤਗੜ੍ਹ , ਕੈਪਟਨ ਹਰੀ ਅਵਤਾਰ ਸਿੰਘ ਹਾਜ਼ਰ ਸਨ।
ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਮਿੱਕਰ ਸਿੰਘ ਡਾਢੀ ਨੇ ਕਿਹਾ ਕਿ ਸਾਲ 2022 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਸੀ। ਪਿਛਲੇ ਸਾਲ ਹੜਾਂ ਦੀ ਸਮੱਸਿਆ ਆਉਣ ਕਾਰਨ ਇਹ ਖੇਡਾਂ ਨਹੀਂ ਸੀ ਕਰਵਾਈਆਂ ਜਾ ਸਕੀਆਂ ਹੁਣ ਖੇਡਾਂ ਵਤਨ  ਪੰਜਾਬ ਦੀਆਂ ਸੀਜਨ ਚਾਰ ਦੇ ਤਹਿਤ ਪੰਜਾਬ ਵਿੱਚ ਵੱਖ-ਵੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਦੇ ਹੇਠ ਪੰਜਾਬ ਦੇ ਵਿੱਚ ਪਹਿਲੀ ਵਾਰ 3100 ਖੇਡ ਗਰਾਉਂਡ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ।
ਉਹਨਾਂ ਕਿਹਾ ਕਿ ਹਲਕਾ ਵਿਧਾਇਕ ਤੇ ਸਿੱਖਿਆ ,ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਈ ਵੱਡੇ ਖੇਡ ਗਰਾਉਂਡ ਤਿਆਰ ਕਰਵਾਏ ਗਏ ਹਨ। ਭਰਤਗੜ੍ਹ ਵਿਖੇ ਵੀ ਖੇਡ ਸਟੇਡੀਅਮ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 200 ਗਰਾਊਂਡ ਵਾਲੀਬਾਲ ਖੇਡ ਦੇ ਬਣਾਏ ਜਾ ਰਹੇ ਹਨ।
ਇਸ ਤੋਂ ਇਲਾਵਾ ਹਰਜੋਤ ਸਿੰਘ ਬੈਂਸ ਵੱਲੋਂ ਕੀਰਤਪੁਰ ਸਾਹਿਬ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਫੁੱਟਬਾਲ ਦਾ ਗਰਾਊਂਡ ਤਿਆਰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਵੀਵਿੰਗ ਪੁੱਲ, ਸ਼ੂਟਿੰਗ ਰੇਂਜਾਂ ਵੀ ਬਣਾਈਆਂ ਗਈਆਂ ਹਨ ਤਾਂ ਜੋ ਸਾਡੇ ਬੱਚੇ ਪੜ੍ਹਾਈ ਦੇ ਨਾਂ ਨਾਲ ਖੇਡਾਂ ਵੱਲ ਵੀ ਪ੍ਰੇਰਿਤ ਹੋਣ।
ਪਾਵਰ ਲਿਫਟਿੰਗ ਦੇ ਹੋਏ ਮੁਕਾਬਲਿਆਂ ਦੇ ਨਤੀਜੇ ਜਾਰੀ ਕਰਦੇ ਹੋਏ ਕਨਵੀਨਰ ਸੁਨੀਤਾ ਰਾਣੀ ਤੇ ਕੋ ਕਨਵੀਨਰ ਤੇ ਵੇਟ ਲਿਫਟਿੰਗ ਕੋਚ ਸੁਰਿੰਦਰ ਪਾਲ ਭੱਲਾ ਨੇ ਦੱਸਿਆ ਕਿ ਅੰਡਰ 17 ਸਾਲ ਲੜਕੀਆਂ ਦੇ 43 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਸ਼ਪ੍ਰੀਤ ਕੌਰ ਐਸ ਓਈ ਨੰਗਲ ਨੇ ਪਹਿਲਾ ਇਕਲੀਨ ਕੌਰ ਸਿੰਘ ਐਥਲੀਟ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਨੇ ਦੂਸਰਾ, ਰਿਸ਼ੀਕਾ ਠਾਕੁਰ ਕੰਨਿਆ ਸਕੂਲ ਨੰਗਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਨਵੀਨਰ ਸੁਨੀਤਾ ਰਾਣੀ ਅਤੇ ਕੋ ਕਨਵੀਨਰ ਐਨ ਆਈਐਸ ਵੇਟ ਲਿਫਟਿੰਗ ਕੋਚ ਸੁਰਿੰਦਰ ਪਾਲ ਭੱਲਾ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
ਪਾਵਰ ਲਿਫਟਿੰਗ ਦੇ ਹੋਏ ਮੁਕਾਬਲਿਆਂ ਦੇ ਨਤੀਜੇ ਜਾਰੀ ਕਰਦੇ ਹੋਏ ਕੋ ਕਨਵੀਨਰ ਵੇਲ ਲਿਫਟਿੰਗ ਕੋਚ ਸੁਰਿੰਦਰ ਪਾਲ ਭੱਲਾ ਨੇ ਦੱਸਿਆ ਕਿ ਅੰਡਰ 17 ਸਾਲ ਲੜਕੀਆਂ ਦੇ
47 ਕਿਲੋਗ੍ਰਾਮ ਭਾਰ ਵਰਗ ਵਿੱਚ ਅਵਨੀ ਐਸਓ ਈ ਨੰਗਲ, ਗਗਨਦੀਪ ਕੌਰ ਸਰਕਾਰੀ ਹਾਈ ਸਕੂਲ ਥਾਣਾ,
52 ਕਿਲੋਗ੍ਰਾਮ ਭਾਰ ਵਰਗ ਵਿੱਚ ਪਲਕ ਚੌਧਰੀ ਨੰਗਲ, ਹਰਲੀਨ ਕੌਰ ਕੰਨਿਆ ਸਕੂਲ ਨੰਗਲ, ਨੇ ਤਨਿਸਾ ਨੰਗਲ,
57 ਕਿਲੋਗ੍ਰਾਮ ਭਾਰ ਵਰਗ ਵਿੱਚ ਲਵੰਨਿਆ  ਰਾਣਾ ਐਸਓਈ ਨੰਗਲ , ਹਰਮਨਦੀਪ ਕੌਰ ਭਰਤਗੜ,  ਸੁਖਮਨਜੀਤ ਕੌਰ ਪੀਐਮ ਭਰਤਗੜ੍ਹ , 63 ਕਿਲੋਗ੍ਰਾਮ ਭਾਰ ਵਰਗ ਵਿੱਚ ਅਨਾਮਿਕਾ ਕੰਨਿਆ ਸਕੂਲ ਨੰਗਲ, ਸ਼ਿਵਾਨੀ ਸਤਲੁਜ ਰੋਪੜ, 69 ਕਿਲੋਗ੍ਰਾਮ ਭਾਰ ਵਰਗ ਵਿੱਚ ਚਰਨਜੀਤ ਕੌਰ ਐਸਓਈ ਨੰਗਲ ,ਨਮਿਤਾ ਕੰਨਿਆ ਸਕੂਲ ਨੰਗਲ,  76 ਕਿਲੋਗ੍ਰਾਮ ਭਾਰ ਵਰਗ ਵਿੱਚ ਅਨਮੋਲ ਐਸਓਈ ਨੰਗਲ,
ਅੰਡਰ 17 ਸਾਲ ਲੜਕਿਆਂ ਦੀ 53 ਕਿਲੋਗ੍ਰਾਮ ਭਾਰ ਵਰਗ ਵਿੱਚ  ਬਲਜੀਤ ਸਿੰਘ ਥਾਣਾ, ਪ੍ਰਸ਼ਾਂਤ ਸ਼ਰਮਾ ਭਰਤਗੜ੍ਹ ,59 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਮਾਨ ਜੋਤ ਸਿੰਘ ਰੋਪੜ, ਅਨਮੋਲ ਰਾਣਾ ਕੀਰਤਪੁਰ ਸਾਹਿਬ,  ਗੁਰਸ਼ਰਨ ਸਿੰਘ ਬੁਰਜ , 66 ਕਿਲੋਗ੍ਰਾਮ ਭਾਰ ਵਰਗ ਵਿੱਚ ਵਰਨਿਤ ਜੈਨ ਰੂਪਨਗਰ ,ਮਨਿੰਦਰ ਸਿੰਘ ਪਿੰਡ ਚੀਕਣਾ , 74 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰਵੀਰ ਸਿੰਘ ਭਰਤਗੜ , ਜਸ਼ਨਪ੍ਰੀਤ ਸਿੰਘ ਰਤਨਗੜ੍ਹ,ਹਰਕਿਰਤ ਸਿੰਘ ਭਰਤਗੜ੍ਹ ,83 ਕਿਲੋਗ੍ਰਾਮ ਭਾਰ ਵਰਗ ਵਿੱਚ ਹਰਸ਼ਦੀਪ ਸਿੰਘ ਪਿੰਡ ਚੀਕਣਾ ,93 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ੁਭਕਰਨ ਸਿੰਘ ਰਤਨਗੜ੍ਹ ,ਸਾਹਿਬ ਸਿੰਘ ਟਿੱਬਾ ਨੰਗਲ ਨੇ ਦੂਸਰਾ, 93 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਅਜੇਵੀਰ  ਸਿੰਘ ਟਿੱਬਾ ਨੰਗਲ, ਹਰਮਿੰਦਰ ਸਿੰਘ ਧਮਾਣਾ , ਰਾਘਵ ਭਾਰਦਵਾਜ, ਭਰਤਗ ਨੇ ਕਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ 21 ਸਾਲ ਲੜਕਿਆਂ ਦੀ 53 ਕਿਲੋਗ੍ਰਾਮ ਭਾਰ ਵਰਗ ਵਿੱਚ ਕਰਨਦੀਪ ਸਿੰਘ ਦਬੁਰਜੀ ,  ਰਿਤਿਕ ਸਿੰਘ ਨਾਰੜ, ਹਰਸ਼ਦੀਪ ਸਿੰਘ ਚੀਕਣਾ, 59 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਿਵਮ ਕੁਮਾਰ ਰੋਪੜ , ਜਸਵਿੰਦਰ ਸਿੰਘ ਰੋਪੜ, 66 ਕਿਲੋਗ੍ਰਾਮ ਭਾਰ ਵਰਗ ਵਿੱਚ ਵਿਦਿਆ ਸਾਗਰ ਥਾਣਾ , ਮਨਜਿੰਦਰ ਸਿੰਘ ਭਰਤਗੜ, 74 ਕਿਲੋਗ੍ਰਾਮ ਭਾਰ ਵਰਗ ਵਿੱਚ ਜਗਦੀਪ ਸਿੰਘ ਬਰੂਵਾਲ, ਕਾਰਤਿਕ ਬਰਸੀਵਾਲ ਕੀਰਤਪੁਰ ਸਾਹਿਬ, ਹਰਸ਼ਪ੍ਰੀਤ ਸਿੰਘ ਨੂਹੋ ਘਨੌਲੀ ਨੇ ਕਰਮਬਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸੁਨੀਤਾ ਰਾਣੀ, ਸੁਰਿੰਦਰ ਪਾਲ ਭੱਲਾ, ਲੈਕਚਰਾਰ ਅਰਵਿੰਦਰ ਕੁਮਾਰ, ਬਲਜਿੰਦਰ ਰੀਹਲ, ਸਰਬਜੀਤ ਕੌਰ ,ਦਲਜੀਤ ਕੌਰ, ਹਰਪ੍ਰੀਤ ਸਿੰਘ ਖਾਲਸਾ, ਜਗਜੀਤ ਸਿੰਘ, ਕੁਲਵਿੰਦਰ ਸਿੰਘ ਅਮਰਜੀਤ ਸਿੰਘ ਆਦਿ ਹਾਜ਼ਰ ਸਨ।