ਫਾਜਿਲਕਾ 2 ਅਕਤੂਬਰ 2026 AJ DI Awaaj
Punjab Desk : ਇੰਜੀ: ਸੰਦੀਪ ਕੁਮਾਰ ਕਾਰਜਕਾਰੀ ਇੰਜੀਨੀਅਰ / ਫਾਜ਼ਿਲਕਾ, ਜਲ ਨਿਕਾਸ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਜਲ ਸਰੋਤ ਵਿਭਾਗ, ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੀ.ਏ.ਜੀ ਸੂਚੀਬੱਧ ਚਾਰਟਰਡ ਅਕਾਊਂਟੈਂਟਾਂ (CA) ਪਾਸੋਂ ਵਿੱਤੀ ਸਾਲ 2025-26 ਲਈ ਡੀ.ਐਮ.ਐਫ ਆਡਿਟ ਕਰਵਾਉਣ ਹਿੱਤ ਕੋਟੇਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ। ਇੱਛੁਕ ਸੀ.ਏ.ਜੀ ਸੂਚੀਬੱਧ ਚਾਰਟਰਡ ਅਕਾਊਂਟੈਂਟ ਆਪਣੀ ਕੋਟੇਸ਼ਨ ਜ਼ਰੂਰੀ ਦਸਤਾਵੇਜ਼ਾਂ ਅਤੇ ਤਜਰਬੇ ਸਬੰਧੀ ਸਬੂਤਾਂ ਸਮੇਤ ਦਫ਼ਤਰ ਕਾਰਜਕਾਰੀ ਇੰਜੀਨੀਅਰ / ਫਾਜ਼ਿਲਕਾ, ਜਲ ਨਿਕਾਸ ਕਮ ਮਾਈਨਿੰਗ ਅਤੇ ਜਿਓਲੋਜੀ ਮੰਡਲ, ਜਲ ਸਰੋਤ ਵਿਭਾਗ, ਕਮਰਾ ਨੰ: 401, 402, 407, ਸੈਂਟਰ ਬਲਾਕ, ਤੀਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਫਾਜ਼ਿਲਕਾ ਜਾਂ ਈਮੇਲ ਆਈਡੀ: xendcdfzkmining@gmail.com ਤੇ ਜਮ੍ਹਾਂ ਕਰਵਾ ਸਕਦੇ ਹਨ।
ਕੋਟੇਸ਼ਨ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 07-10-2026 ਸ਼ਾਮ 5:00 ਵਜੇ ਤੱਕ ਹੈ।
ਮੁੱਖ ਹਦਾਇਤਾਂ ਅਨੁਸਾਰ ਚਾਰਟਰਡ ਅਕਾਊਂਟੈਂਟ / CA ਫਰਮ ਵੱਲੋਂ ਸਬੰਧਤ ਅਥਾਰਟੀ ਨੂੰ ਵਿਆਪਕ, ਪੇਸ਼ੇਵਰ, ਨਿਰਪੱਖ ਅਤੇ ਪੱਖਪਾਤ ਰਹਿਤ ਆਡਿਟ ਰਿਪੋਰਟ ਦਿੱਤੀ ਜਾਵੇਗੀ। CA / CA ਫਰਮ ਦਾ ਕਿਸੇ ਵੀ ਅਜਿਹੀ ਇਕਾਈ, ਏਜੰਸੀ ਜਾਂ ਸੰਸਥਾ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਨਹੀਂ ਹੋਣਾ ਚਾਹੀਦਾ ਜਿਸ ਦਾ ਖਰਚਾ DMF ਅਧੀਨ ਆਡਿਟ ਕੀਤਾ ਜਾਣਾ ਹੈ। CA ਫਰਮ ਨੂੰ ਅਲਾਟਮੈਂਟ ਪੱਤਰ ਜਾਰੀ ਹੋਣ ਦੀ ਮਿਤੀ ਤੋਂ 7 (ਸੱਤ) ਦਿਨਾਂ ਦੇ ਅੰਦਰ-ਅੰਦਰ ਆਡਿਟ ਮੁਕੰਮਲ ਕਰਕੇ ਅੰਤਿਮ ਆਡਿਟ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ।
ਨੋਟ: ਵਿਸਥਾਰਪੂਰਵਕ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ fazilka.nic.in ‘ਤੇ ਵੇਖਿਆ ਜਾ ਸਕਦਾ ਹੈ।


















