ਮਥੁਰਾ: 28 Sep 2026 AJ DI Awaaj
National Desk : ਸੰਤ ਪ੍ਰੇਮਾਨੰਦ ਮਹਾਰਾਜ ਦੇ ਚੇਲੇ ਦੀਪਕ ਲੋਧੀ ਉਰਫ਼ ਰਸਿਕ ਦੁਲਾਰੀ ਦੀ ਮੌ*ਤ ਦੇ ਮਾਮਲੇ ਵਿੱਚ ਪੋਸ*ਟਮਾਰ*ਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਜਾਂਚ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਮੁੱਢਲੀ ਰਿਪੋਰਟ ਵਿੱਚ ਮੌ*ਤ ਦਾ ਕਾਰਨ ਜ਼ਿਆਦਾ ਖੂਨ ਵਹਿਣਾ ਦੱਸਿਆ ਗਿਆ ਹੈ।
ਸੀਓ ਸੰਦੀਪ ਕੁਮਾਰ ਨੇ ਦੱਸਿਆ ਕਿ ਆਸ਼ਰਮ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਦੀਪਕ ਦੇ ਸਰੀਰ ’ਤੇ ਕਈ ਗੰਭੀਰ ਸੱਟਾਂ ਲੱਗੀਆਂ ਸਨ। ਇਨ੍ਹਾਂ ਸੱਟਾਂ ਕਾਰਨ ਵੀ ਜ਼ਿਆਦਾ ਖੂਨ ਵਹਿਣ ਦੀ ਸੰਭਾਵਨਾ ਦੱਸੀ ਗਈ ਹੈ। ਹਾਲਾਂਕਿ, ਖੂਨ ਵਹਿਣ ਦੇ ਸਹੀ ਕਾਰਨ ਬਾਰੇ ਮਾਹਿਰਾਂ ਦੀ ਰਾਏ ਵੀ ਮਹੱਤਵਪੂਰਨ ਹੋਵੇਗੀ।
ਦੀਪਕ ਬਾਰਾਹ ਘਾਟ ਮਾਰਗ ਸਥਿਤ ਗੁਰੂ ਕ੍ਰਿਪਾ ਕੁੰਜ ਆਸ਼ਰਮ ਵਿੱਚ ਰਹਿੰਦੇ ਸਨ। ਪੁਲਿਸ ਨੂੰ ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਮਿਲੀ ਹੈ, ਜਿਸ ਵਿੱਚ ਉਹ ਆਸ਼ਰਮ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗਦੇ ਨਜ਼ਰ ਆ ਰਹੇ ਹਨ।
ਪੁਲਿਸ ਮੁਤਾਬਕ ਆਸ਼ਰਮ ਵਿੱਚ ਦੀਪਕ ਦੇ ਕਮਰੇ ਦੀ ਜਾਂਚ ਦੌਰਾਨ ਟਾਈਲਾਂ ਕੱਟਣ ਵਾਲਾ ਗ੍ਰਾਈਂਡਰ ਵੀ ਮਿਲਿਆ। ਪੁਲਿਸ ਇਸ ਮਾਮਲੇ ਵਿੱਚ ਮੌ*ਤ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਅਤੇ ਦੀਪਕ ਦੀ ਮੌ*ਤ ਦੇ ਹਾਲਾਤਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌ*ਤ ਦੇ ਪੂਰੇ ਕਾਰਨਾਂ ਨੂੰ ਸਪੱਸ਼ਟ ਕਰਨ ਲਈ ਅਗਲੀ ਜਾਂਚ ਜਾਰੀ ਹੈ।



















