ਕੋਲਕਾਤਾ: 28 Sep 2026 AJ DI Awaaj
National Desk : ਕੋਲਕਾਤਾ ਪੁਲਿਸ ਨੇ ਸਾਲਟ ਲੇਕ ਇਲਾਕੇ ਵਿੱਚ ਛਾਪੇਮਾਰੀ ਕਰਕੇ ਕਥਿਤ ਤੌਰ ’ਤੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਸਿਮ ਕਾਰਡ ਹਾਸਲ ਕਰਕੇ ਧੋ*ਖਾਧੜੀ ਕਰਨ ਵਾਲੇ 7 ਵਿਅਕਤੀਆਂ ਨੂੰ ਗ੍ਰਿ*ਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿ*ਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨਾਲ ਸਬੰਧਤ ਹਨ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਾਲਟ ਲੇਕ ਦੇ ਇੱਕ ਘਰ ਵਿੱਚ ਕਥਿਤ ਤੌਰ ’ਤੇ ਕਾਲ ਸੈਂਟਰ ਚਲਾਇਆ ਹੋਇਆ ਸੀ। ਛਾਪੇਮਾਰੀ ਦੌਰਾਨ ਪੁਲਿਸ ਨੇ ਕਈ ਸਮਾਰਟਫੋਨ ਅਤੇ ਕੀਪੈਡ ਫੋਨ ਬਰਾਮਦ ਕੀਤੇ। ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਫੋਨਾਂ ਵਿੱਚ ਵੱਖ-ਵੱਖ ਸਿਮ ਕਾਰਡ ਵਰਤੇ ਜਾਂਦੇ ਸਨ।
ਹੁਣ ਤੱਕ 11 ਗ੍ਰਿ*ਫ਼ਤਾਰ
ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 11 ਲੋਕਾਂ ਨੂੰ ਗ੍ਰਿ*ਫ਼ਤਾਰ ਕੀਤਾ ਜਾ ਚੁੱਕਾ ਹੈ। ਜਾਂਚ ਦੀ ਸ਼ੁਰੂਆਤ ਨਾਰਕੇਲਡੰਗਾ ਥਾਣੇ ਵਿੱਚ ਦਰਜ ਇੱਕ ਮਾਮਲੇ ਤੋਂ ਹੋਈ ਸੀ।
ਪੁਲਿਸ ਨੇ 17 ਸਤੰਬਰ ਨੂੰ ਨਾਰਕੇਲਡੰਗਾ ਵਾਸੀ ਤੌਸੀਫ਼ ਆਲਮ ਨੂੰ ਗ੍ਰਿ*ਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਹੋਰ ਸ਼ੱਕੀਆਂ ਨੂੰ ਵੀ ਕਾਬੂ ਕੀਤਾ।
ਲੋਨ ਕੰਪਨੀ ਦੇ ਨਾਂ ’ਤੇ ਧੋ*ਖਾਧੜੀ ਦਾ ਦੋਸ਼
ਜਾਂਚਕਰਤਾਵਾਂ ਦਾ ਦਾਅਵਾ ਹੈ ਕਿ ਮੁਲਜ਼ਮ ਵੱਖ-ਵੱਖ ਲੋਕਾਂ ਦੇ ਦਸਤਾਵੇਜ਼ਾਂ ਵਿੱਚ ਕਥਿਤ ਹੇਰਾਫੇਰੀ ਕਰਕੇ ਸਿਮ ਕਾਰਡ ਲੈਂਦੇ ਸਨ। ਬਾਅਦ ਵਿੱਚ ਇਨ੍ਹਾਂ ਨੰਬਰਾਂ ਦੀ ਵਰਤੋਂ ਧੋਖਾਧੜੀ ਲਈ ਕੀਤੀ ਜਾਂਦੀ ਸੀ।
ਪੁਲਿਸ ਮੁਤਾਬਕ ਮੁਲਜ਼ਮ ਕਥਿਤ ਤੌਰ ’ਤੇ ਲੋਨ ਕੰਪਨੀਆਂ ਦੇ ਨੁਮਾਇੰਦੇ ਬਣ ਕੇ ਲੋਕਾਂ ਨਾਲ ਸੰਪਰਕ ਕਰਦੇ ਸਨ ਅਤੇ ਕੁਝ ਪੀੜਤਾਂ ਤੋਂ ਲੱਖਾਂ ਰੁਪਏ ਦੀ ਠੱ*ਗੀ ਕੀਤੇ ਜਾਣ ਦਾ ਦੋਸ਼ ਹੈ।
ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਕਥਿਤ ਰੈਕੇਟ ਨਾਲ ਹੋਰ ਕਿੰਨੇ ਲੋਕ ਜੁੜੇ ਹੋਏ ਹਨ ਅਤੇ ਫਰਜ਼ੀ ਸਿਮ ਕਾਰਡਾਂ ਰਾਹੀਂ ਕਿੰਨੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ।

















