ASI ਦੀ ਪਤਨੀ ਨਾਲ ਬ*ਲਾਤ*ਕਾਰ, ਵੀਡੀਓ ਬਣਾ ਕੇ ਬਲੈ*ਕਮੇਲ

22

ਤਰਨਤਾਰਨ26 Sep 2026 AJ DI Awaaj

Punjab Desk :     ਝਬਾਲ-ਅੰਮ੍ਰਿਤਸਰ ਬਾਈਪਾਸ ਨੇੜੇ ਇੱਕ ਕਲੋਨੀ ਵਿੱਚ ਪੰਜਾਬ ਪੁਲਿਸ ਦੇ ASI ਦੀ ਪਤਨੀ ਨਾਲ ਕਥਿਤ ਤੌਰ ‘ਤੇ ਪਿਸ*ਤੌਲ ਦੀ ਨੋਕ ‘ਤੇ ਬਲਾ*ਤਕਾਰ ਕਰਨ, ਸੋਨੇ ਦੇ ਗਹਿਣੇ ਉਤਾਰਨ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਅਤੇ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਮੁਤਾਬਕ ਮੁਲਜ਼ਮ ਨਿਰਮਲਜੀਤ ਸਿੰਘ ਨਿੰਮਾ ASI ਦੇ ਘਰ ਦੁੱਧ ਦੇਣ ਲਈ ਆਉਂਦਾ ਸੀ। ਦੋਸ਼ ਹੈ ਕਿ 10 ਜੂਨ ਨੂੰ ਸਵੇਰੇ ਕਰੀਬ 9 ਵਜੇ ASI ਦੀ ਗੈਰ-ਮੌਜੂਦਗੀ ਵਿੱਚ ਉਹ ਘਰ ਅੰਦਰ ਦਾਖਲ ਹੋਇਆ। ਘਰ ਵਿੱਚ ਇਕੱਲੀ ਮੌਜੂਦ ASI ਦੀ ਪਤਨੀ ਨੂੰ ਕਥਿਤ ਤੌਰ ‘ਤੇ ਪਿਸ*ਤੌਲ ਦਿਖਾ ਕੇ ਇੱਕ ਕਮਰੇ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨਾਲ ਬਲਾ*ਤਕਾਰ ਕੀਤਾ ਗਿਆ।

ਸ਼ਿਕਾਇਤ ਮੁਤਾਬਕ ਇਸ ਦੌਰਾਨ ਮੁਲਜ਼ਮ ਨੇ ਔਰਤ ਦੇ ਸੋਨੇ ਦੇ ਗਹਿਣੇ ਵੀ ਉਤਾਰ ਲਏ ਅਤੇ ਆਪਣੇ ਮੋਬਾਈਲ ਫੋਨ ‘ਤੇ ਅਸ਼*ਲੀਲ ਵੀਡੀਓ ਬਣਾਈ। ਪੀੜਤਾ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਮੁਲਜ਼ਮ ਵੀਡੀਓ ਦੇ ਆਧਾਰ ‘ਤੇ ਉਸ ਨੂੰ ਕਥਿਤ ਤੌਰ ‘ਤੇ ਬਲੈਕਮੇਲ ਕਰਨ ਲੱਗਾ।

ਪੀੜਤਾ ਨੇ ਕੁਝ ਸਮੇਂ ਬਾਅਦ ਆਪਣੇ ਪਤੀ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ।

ਜਾਂਚ ਤੋਂ ਬਾਅਦ ਕੇਸ ਦਰਜ

ਸਬ-ਡਿਵੀਜ਼ਨ ਤਰਨਤਾਰਨ ਦੇ ਡੀਐਸਪੀ ਸੁਖਬੀਰ ਸਿੰਘ ਮੁਤਾਬਕ ਥਾਣਾ ਸਿਟੀ ਦੀ ਸਬ-ਇੰਸਪੈਕਟਰ ਸਿਮਰਜੀਤ ਕੌਰ ਨੇ ਮਾਮਲੇ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਨਿਰਮਲਜੀਤ ਸਿੰਘ ਨਿੰਮਾ, ਪੁੱਤਰ ਸਵਰਨ ਸਿੰਘ, ਵਾਸੀ ਤਰਨਤਾਰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।