ਫਰੀ ਆਯੂਸ਼ ਕੈਂਪ, 758 ਮਰੀਜ਼ਾਂ ਦੀ ਜਾਂਚ ਅਤੇ ਮੁਫ਼ਤ ਦਵਾਈਆਂ

1

ਫ਼ਰੀਦਕੋਟ/ਕੋਟਕਪੂਰਾ 26 ਸਤੰਬਰ 2026 AJ DI Awaaj

Punjab Desk :   ਪੰਜਾਬ ਸਰਕਾਰ ਤੇ ਆਯੂਸ਼ ਵਿਭਾਗ ਦੇ ਹੁਕਮਾਂ ਅਨੁਸਾਰ ਅਤੇ ਮਾਨਯੋਗ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਡਾ. ਅਮਿਤਾ ਗੁਪਤਾ ਡੀ.ਡੀ.ੳ ਫਰੀਦਕੋਟ ,ਜ਼ਿਲਾ ਹੋਮਿਓਪੈਥਿਕ ਅਫ਼ਸਰ ਫਰੀਦਕੋਟ ਡਾ.ਗੁਰਦਰਸ਼ਨ ਕੋਰ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਸੰਧਵਾਂ  ਵਿਖੇ ਫਰੀ ਆਯੁਸ਼ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਕੈਂਪ ਦੌਰਾਨ ਡਾ. ਰੋਹਿਤ ਏ.ਐਮ.ੳ , ਡਾ.ਤਰੁਣ ਸ਼ਰਮਾ ਏ.ਐਮ.ੳ ,ਡਾ.ਦਿਨੇਸ ਸੇਠੀ ਐਚ.ਐਮ.ੳ ਅਤੇ ਡਾ. ਗੀਤਿਕਾ ਐਚ.ਐੱਮ.ਓ. ਵੱਲੋਂ ਕੁੱਲ 758 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਮਰੀਜ਼ਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਮੈਡੀਕਲ ਸਲਾਹ ਦੇਣ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।

ਇਸ ਕੈਂਪ ਵਿੱਚ ਹਰਪ੍ਰੀਤ ਸਿੰਘ, ਗਗਨਦੀਪ ਸਿੰਘ ਉਪਵੈਦ ,ਸਰਬਜੀਤ ਸਿੰਘ ਉਪਵੈਦ , ਗੁਰਸੇਵਕ ਸਿੰਘ ,ਨਵਜੋਤ ,ਛਿੰਦਰਪਾਲ ਕੋਰ ਤੇ ਪਰਮਜੀਤ ਸਿੰਘ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ।