ਪਠਾਨਕੋਟ: 25 Sep 2026 AJ DI Awaaj
Punjab Desk : ਸਾਊਦੀ ਅਰਬ ਵਿੱਚ ਨ*ਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲੇ ਵਿੱਚ ਮੌ*ਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪਠਾਨਕੋਟ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਦੇ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਆਵਾਜ਼ ਤੇਜ਼ ਹੋ ਰਹੀ ਹੈ। ਪਰਿਵਾਰ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ ਤੋਂ ਬਾਅਦ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਪਹਿਲਵਾਨ ‘ਦ ਗ੍ਰੇਟ ਖਲੀ’ ਨੇ ਵੀ ਬਲਜਿੰਦਰ ਦੀ ਮਦਦ ਲਈ ਅਪੀਲ ਕੀਤੀ ਹੈ।
ਦਿਲਜੀਤ ਤੇ ਖਲੀ ਨੇ ਕੀਤੀ ਮਦਦ ਦੀ ਅਪੀਲ
‘ਦ ਗ੍ਰੇਟ ਖਲੀ’ ਨੇ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਬਲਜਿੰਦਰ ਦੇ ਪਰਿਵਾਰ ਦੀ ਮਦਦ ਕਰਨ ਅਤੇ ਮਾਮਲੇ ਵਿੱਚ ਉਸਦੇ ਹੱਕ ਵਿੱਚ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਪਰਿਵਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦਾ ਹਵਾਲਾ ਦਿੰਦਿਆਂ ਬਲਜਿੰਦਰ ਨੂੰ ਕਥਿਤ ਤੌਰ ’ਤੇ ਫਸਾਏ ਜਾਣ ਦੀ ਗੱਲ ਕਹੀ।
ਦੂਜੇ ਪਾਸੇ ਦਿਲਜੀਤ ਦੁਸਾਂਝ ਨੇ ਵੀ ਸਰਕਾਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ। ਇੰਸਟਾਗ੍ਰਾਮ ਲਾਈਵ ਦੌਰਾਨ ਜਦੋਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਬਲਜਿੰਦਰ ਦੇ ਮਾਮਲੇ ਬਾਰੇ ਪੁੱਛਿਆ ਤਾਂ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਕੋਲ ਮਾਮਲੇ ਦੇ ਪੂਰੇ ਤੱਥ ਨਹੀਂ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਜੇਕਰ ਬਲਜਿੰਦਰ ਬੇਕਸੂਰ ਹੈ ਤਾਂ ਸਰਕਾਰ ਨੂੰ ਉਸਦੀ ਮਦਦ ਲਈ ਹਰ ਸੰਭਵ ਕਦਮ ਚੁੱਕਣਾ ਚਾਹੀਦਾ ਹੈ ਅਤੇ ਮਾਮਲੇ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ।
ਕੀ ਹੈ ਬਲਜਿੰਦਰ ਸਿੰਘ ਦਾ ਮਾਮਲਾ?
ਬਲਜਿੰਦਰ ਸਿੰਘ ਪਠਾਨਕੋਟ ਦੇ ਸੁਜਾਨਪੁਰ ਦਾ ਰਹਿਣ ਵਾਲਾ ਹੈ। ਪਰਿਵਾਰ ਮੁਤਾਬਕ ਉਹ ਲਗਭਗ 10 ਸਾਲਾਂ ਤੋਂ ਦੁਬਈ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ਅਤੇ ਦੁਬਈ ਤੋਂ ਸਾਊਦੀ ਅਰਬ ਤੱਕ ਸਮਾਨ ਲੈ ਕੇ ਜਾਂਦਾ ਸੀ।
ਪਰਿਵਾਰ ਦਾ ਦਾਅਵਾ ਹੈ ਕਿ ਇੱਕ ਜਾਣਕਾਰ ਨੇ ਉਸਨੂੰ ਇੱਕ ਬਜ਼ੁਰਗ ਬਿਮਾਰ ਵਿਅਕਤੀ ਲਈ ਦਵਾਈਆਂ ਦਾ ਪੈਕੇਟ ਸਾਊਦੀ ਅਰਬ ਪਹੁੰਚਾਉਣ ਲਈ ਦਿੱਤਾ ਸੀ। ਪਰਿਵਾਰ ਮੁਤਾਬਕ ਬਲਜਿੰਦਰ ਨੇ ਸ਼ੁਰੂ ਵਿੱਚ ਪੈਕੇਟ ਲਿਜਾਣ ਤੋਂ ਇਨਕਾਰ ਕੀਤਾ ਸੀ, ਪਰ ਬਾਅਦ ਵਿੱਚ ਬਿਮਾਰ ਵਿਅਕਤੀ ਦੀ ਮਦਦ ਲਈ ਉਸਨੇ ਪੈਕੇਟ ਆਪਣੇ ਟਰੱਕ ਵਿੱਚ ਰੱਖ ਲਿਆ।
ਪਰਿਵਾਰ ਅਨੁਸਾਰ, ਦੁਬਈ-ਸਾਊਦੀ ਸਰਹੱਦ ’ਤੇ ਜਾਂਚ ਦੌਰਾਨ ਪੈਕੇਟ ਵਿੱਚੋਂ ਕਥਿਤ ਤੌਰ ’ਤੇ ਨ*ਸ਼ੀਲੇ ਪਦਾਰਥ ਬਰਾਮਦ ਹੋਏ, ਜਿਸ ਤੋਂ ਬਾਅਦ ਬਲਜਿੰਦਰ ਨੂੰ ਗ੍ਰਿ*ਫ਼ਤਾਰ ਕਰ ਲਿਆ ਗਿਆ।
ਰਿਪੋਰਟਾਂ ਮੁਤਾਬਕ ਸਾਊਦੀ ਅਦਾਲਤ ਨੇ ਬਲਜਿੰਦਰ ਨੂੰ ਡ*ਰੱਗ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ ਹੈ ਅਤੇ ਉਹ ਫਰਵਰੀ 2024 ਤੋਂ ਸਾਊਦੀ ਅਰਬ ਵਿੱਚ ਹਿਰਾਸਤ ਵਿੱਚ ਹੈ।
ਪਰਿਵਾਰ ਲਗਾਤਾਰ ਦਾਅਵਾ ਕਰ ਰਿਹਾ ਹੈ ਕਿ ਬਲਜਿੰਦਰ ਨੂੰ ਪੈਕੇਟ ਵਿੱਚ ਮੌਜੂਦ ਨ*ਸ਼ੀਲੇ ਪਦਾਰਥਾਂ ਬਾਰੇ ਜਾਣਕਾਰੀ ਨਹੀਂ ਸੀ। ਹੁਣ ਪਰਿਵਾਰ ਵੱਲੋਂ ਭਾਰਤ ਸਰਕਾਰ ਤੋਂ ਦਖ਼ਲ ਦੇ ਕੇ ਬਲਜਿੰਦਰ ਦੀ ਮਦਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।



















