ਧੂਰੀ ਦੇ ਰਾਜੋਮਾਜਰਾ ਖੇਡ ਮੈਦਾਨ ’ਚ ਬੱਚਿਆਂ ਨਾਲ ਖੇਡੇ, ਖੇਡਾਂ ਤੇ ਪੜ੍ਹਾਈ ਲਈ ਕੀਤਾ ਪ੍ਰੇਰਿਤ

9

September 24,2026 Aj Di Awaaj

Punjab Desk:  ਪਿੰਡ ਰਾਜੋਮਾਜਰਾ ਦੇ ਖੇਡ ਮੈਦਾਨ ਵਿੱਚ ਬੱਚਿਆਂ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ ਨਾਲ ਖੇਡਾਂ ਤੇ ਭਵਿੱਖ ਨੂੰ ਲੈ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਬੱਚਿਆਂ ਵਿੱਚ ਖੇਡਾਂ ਪ੍ਰਤੀ ਦਿਖਾਈ ਦੇ ਰਿਹਾ ਉਤਸ਼ਾਹ ਅਤੇ ਜਜ਼ਬਾ ਖਾਸ ਤੌਰ ’ਤੇ ਨਜ਼ਰ ਆਇਆ।

ਐਥਲੈਟਿਕਸ ਸਮੇਤ ਵੱਖ-ਵੱਖ ਖੇਡਾਂ ਵਿੱਚ ਬੱਚਿਆਂ ਦੀ ਹੌਸਲੇ ਭਰੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਗਈ। ਬੱਚਿਆਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੰਦੇਸ਼ ਵੀ ਦਿੱਤਾ ਗਿਆ। ਬੱਚਿਆਂ ਦੀ ਇਹ ਖੇਡ ਭਾਵਨਾ ਅਤੇ ਮਿਹਨਤ ਭਵਿੱਖ ਵਿੱਚ ਪੰਜਾਬ ਲਈ ਨਵੇਂ ਮੌਕੇ ਪੈਦਾ ਕਰ ਸਕਦੀ ਹੈ ਅਤੇ ਪੰਜਾਬ ਦੇ ਖਿਡਾਰੀ ਦੇਸ਼-ਦੁਨੀਆ ਵਿੱਚ ਆਪਣੀ ਪਛਾਣ ਬਣਾ ਸਕਦੇ ਹਨ।