ਦਿੱਲੀ ਕਾਂ*ਡ ’ਤੇ NCW ਸਖ਼ਤ, ਪੁਲਿਸ ਤੋਂ ਰਿਪੋਰਟ ਤਲਬ

33

ਨਵੀਂ ਦਿੱਲੀ: 23 Sep 2026 AJ DI Awaaj

National Desk :   ਦੱਖਣ-ਪੂਰਬੀ ਦਿੱਲੀ ਦੇ ਕਾਲਕਾਜੀ ਮੰਦਰ ਨੇੜੇ ਆਸਥਾ ਕੁੰਜ ਪਾਰਕ ਵਿੱਚ 17 ਸਾਲਾ ਨਾਬਾਲਗ ਕੁੜੀ ਨਾਲ ਕਥਿਤ ਸਮੂਹਿਕ ਜਬਰ ਜ*ਨਾਹ ਅਤੇ ਉਸਦੇ ਦੋਸਤ ’ਤੇ ਹ*ਮਲੇ ਦੇ ਮਾਮਲੇ ਵਿੱਚ ਕੌਮੀ ਮਹਿਲਾ ਕਮਿਸ਼ਨ (NCW) ਨੇ ਖੁਦ ਨੋਟਿਸ ਲਿਆ ਹੈ।

ਰਿਪੋਰਟਾਂ ਮੁਤਾਬਕ, ਪੀ*ੜਤਾ ਆਪਣੇ ਦੋਸਤ ਨਾਲ ਕਾਲਕਾਜੀ ਮੰਦਰ ਆਈ ਸੀ। ਇਸ ਤੋਂ ਬਾਅਦ ਦੋਵੇਂ ਆਸਥਾ ਕੁੰਜ ਪਾਰਕ ਗਏ, ਜਿੱਥੇ ਕਥਿਤ ਤੌਰ ’ਤੇ ਕੁਝ ਵਿਅਕਤੀਆਂ ਨੇ ਪੁਲਿਸ ਵਾਲਿਆਂ ਦਾ ਭੇਸ ਧਾਰ ਕੇ ਉਨ੍ਹਾਂ ਨੂੰ ਰੋਕਿਆ। ਦੋਸ਼ ਹੈ ਕਿ ਮੁਲਜ਼ਮਾਂ ਨੇ ਲੜਕੀ ਨੂੰ ਉਸਦੇ ਦੋਸਤ ਤੋਂ ਵੱਖ ਕਰਕੇ ਸੁੰਨਸਾਨ ਥਾਂ ’ਤੇ ਲਿਜਾਇਆ ਅਤੇ ਉਸ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ ਜ*ਨਾਹ ਕੀਤਾ। ਦੋਵਾਂ ਨੂੰ ਧ*ਮਕਾਉਣ ਦੇ ਵੀ ਦੋਸ਼ ਹਨ।

NCW ਦੀ ਚੇਅਰਪਰਸਨ ਵਿਜਯਾ ਰਹਿਤਕਰ ਨੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਦਿੱਲੀ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਕਮਿਸ਼ਨ ਨੇ ਮਾਮਲੇ ਦੀ ਸਮਾਂਬੱਧ ਜਾਂਚ, ਫਰਾਰ ਮੁਲਜ਼ਮਾਂ ਦੀ ਗ੍ਰਿ*ਫ਼ਤਾਰੀ ਅਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਕਮਿਸ਼ਨ ਨੇ ਦਿੱਲੀ ਦੇ ਜਨਤਕ ਪਾਰਕਾਂ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਪੁਲਿਸ ਗਸ਼ਤ ਦੀ ਸਮੀਖਿਆ ਕਰਨ, ਪੁਲਿਸ ਦੇ ਭੇਸ ਵਿੱਚ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਕਦਮ ਚੁੱਕਣ ਅਤੇ ਪੀੜਤਾ ਤੇ ਉਸਦੇ ਪਰਿਵਾਰ ਨੂੰ ਲੋੜੀਂਦੀ ਡਾਕਟਰੀ, ਕਾਨੂੰਨੀ ਅਤੇ ਮਨੋਵਿਗਿਆਨਕ ਸਹਾਇਤਾ ਦੇਣ ’ਤੇ ਵੀ ਜ਼ੋਰ ਦਿੱਤਾ ਹੈ।

NCW ਨੇ ਦਿੱਲੀ ਪੁਲਿਸ ਨੂੰ 7 ਦਿਨਾਂ ਦੇ ਅੰਦਰ ਐਕਸ਼ਨ ਟੇਕਨ ਰਿਪੋਰਟ (ATR) ਪੇਸ਼ ਕਰਨ ਲਈ ਕਿਹਾ ਹੈ।