ਫਿਰੋਜ਼ਪੁਰ/ਜਮੀਤਪੁਰ ਢੇਰੂ: 21 ਸਤੰਬਰ 2026 AJ DI Awaaj
Punjab Desk : ਹਰਜੀਵਨ ਹੈਲਥਕੇਅਰ ਫਾਊਂਡੇਸ਼ਨ ਵੱਲੋਂ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਦੀ 56ਵੀਂ ਬਰਸੀ ਦੇ ਮੌਕੇ ‘ਤੇ ਗੁਰਦੁਆਰਾ ਪਿੰਡ ਜਮੀਤਪੁਰ ਢੇਰੂ (ਜ਼ਿਲ੍ਹਾ ਫਿਰੋਜ਼ਪੁਰ) ਵਿਖੇ ਇੱਕ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਦੌਰਾਨ ਦੇਵਗਨ ਹੋਮਿਓਪੈਥਿਕ ਕਲੀਨਿਕ, ਸਤੀਏਵਾਲਾ (ਫਿਰੋਜ਼ਪੁਰ) ਤੋਂ ਡਾ. ਧੀਰਜ ਦੇਵਗਨ ਨੇ ਆਪਣੀ ਟੀਮ ਨਾਲ ਪਹੁੰਚ ਕੇ ਲਗਭਗ 150 ਮਰੀਜ਼ਾਂ ਦੀ ਸਿਹਤ ਦੀ ਜਾਂਚ (ਚੈੱਕ-ਅੱਪ) ਕੀਤੀ ਅਤੇ ਲੋੜ ਅਨੁਸਾਰ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ‘ਤੇ ਗੱਲਬਾਤ ਕਰਦਿਆਂ ਡਾ. ਧੀਰਜ ਦੇਵਗਨ ਨੇ ਦੱਸਿਆ ਕਿ ਹੋਮਿਓਪੈਥੀ ਇੱਕ ਬਹੁਤ ਹੀ ਸੁਰੱਖਿਅਤ ਅਤੇ ਸਸਤੀ ਇਲਾਜ ਪ੍ਰਣਾਲੀ ਹੈ, ਜਿਸ ਦਾ ਫਾਇਦਾ ਸਮਾਜ ਦੇ ਹਰੇਕ ਵਰਗ ਦੇ ਲੋਕ ਲੈ ਸਕਦੇ ਹਨ।
ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਗੁਰਦੁਆਰਾ ਜਮੀਤਪੁਰ ਢੇਰੂ ਦੀ ਪ੍ਰਬੰਧਕ ਕਮੇਟੀ, ਬਾਬਾ ਬਲਵਿੰਦਰ ਸਿੰਘ ਅਤੇ ਕੋਮਲ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹਿ ਕੇ ਆਪਣਾ ਪੂਰਨ ਸਹਿਯੋਗ ਦਿੱਤਾ।



















