ਫਾਜ਼ਿਲਕਾ, 15 ਸਤੰਬਰ 2026 AJ DI Awaaj
Punjab Desk : ਪੀ.ਐੱਮ. ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਫਾਜ਼ਿਲਕਾ ਵਿਖੇ ਸੈਸ਼ਨ 2027-28 ਲਈ ਜਮਾਤ 9ਵੀਂ ਅਤੇ 11ਵੀਂ ਵਿੱਚ ਪਾਸ਼ਵ ਪ੍ਰਵੇਸ਼ (ਲੇਟਰਲ ਐਂਟਰੀ) ਲਈ ਚੋਣ ਪ੍ਰੀਖਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੀਖਿਆ 10 ਅਪ੍ਰੈਲ 2027 ਨੂੰ ਹੋਵੇਗੀ। ਚਾਹਵਾਨ ਯੋਗ ਵਿਦਿਆਰਥੀ ਆਵੇਦਨ ਦੀ ਆਖਿਰੀ ਮਿਤੀ 30 ਸਤੰਬਰ 2026 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਆਵੇਦਨ ਆਨ-ਲਾਈਨ ਵੈੱਬਸਾਈਟ https://cbseitms.nic.in/2026/
ਪ੍ਰਿੰਸੀਪਲ ਨੇ ਦੱਸਿਆ ਕਿ ਅਰਜ਼ੀ ਪ੍ਰਕਿਰਿਆ ਨਿਰਧਾਰਤ ਨਿਯਮਾਂ ਅਤੇ ਯੋਗਤਾ ਅਨੁਸਾਰ ਆਨਲਾਈਨ ਮਾਧਿਅਮ ਰਾਹੀਂ ਪੂਰੀ ਕੀਤੀ ਜਾਵੇਗੀ। ਸਾਰੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਦਾਖਲੇ ਸਬੰਧੀ ਉਮਰ ਸੀਮਾ, ਵਿੱਦਿਅਕ ਯੋਗਤਾ ਅਤੇ ਹੋਰ ਸ਼ਰਤਾਂ ਧਿਆਨ ਨਾਲ ਪੜ੍ਹ ਕੇ ਸਮੇਂ ਸਿਰ ਆਵੇਦਨ ਕਰਨ ਅਤੇ ਦਸਤਾਵੇਜ਼ ਸਹੀ ਭਰਨ।
ਨਵੋਦਿਆ ਵਿਦਿਆਲਿਆ ਪੇਂਡੂ ਖੇਤਰ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮਿਆਰੀ ਰਿਹਾਇਸ਼ੀ ਸਿੱਖਿਆ ਪ੍ਰਦਾਨ ਕਰਨ ਨੂੰ ਸਮਰਪਿਤ ਹੈ। ਯੋਗ ਵਿਦਿਆਰਥੀ ਇਸ ਸੁਨਹਿਰੀ ਮੌਕੇ ਦਾ ਲਾਭ ਲੈਣ ਲਈ ਜਵਾਹਰ ਨਵੋਦਿਆ ਪ੍ਰਵੇਸ਼ ਪ੍ਰੀਖਿਆ ਲਈ ਆਵੇਦਨ ਕਰਨ।



















