ਬਟਾਲਾ,15 ਸਤੰਬਰ 2026 AJ DI Awaaj
Punjab Desk : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ, ਉਪ ਮੰਡਲ-2, ਬਟਾਲਾ, ਰਾਜ ਮਸੀਹ ਨੇ ਦੱਸਿਆ ਕਿ ਵਿਆਹ ਪੁਰਬ ਸਮਾਗਮ ਨੂੰ ਮੁੱਖ ਰੱਖਦਿਆਂ ਵਿਭਾਗ ਵਲੋਂ ਸੀਵਰੇਜ਼ ਦੀ ਸਫਾਈ ਲਈ ਲਗਾਤਾਰ ਕਰਮਚਾਰੀਆਂ ਵਲੋਂ ਕਾਰਜ ਜਾਰੀ ਹਨ।
ਉਨ੍ਹਾਂ ਬਟਾਲਾ ਸ਼ਹਿਰ ਵਾਸੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਬਟਾਲਾ ਸ਼ਹਿਰ ਵਿਖੇ ਕਿਸੇ ਵੀ ਇਲਾਕੇ ਵਿੱਚ ਸੀਵਰੇਜ਼ ਸਬੰਧੀ ਸ਼ਿਕਾਇਤ ਜਾਂ ਸ਼ਹਿਰ ਵਿੱਚ ਕਿਸੇ ਵੀ ਮੈਨਹੋਲ ਦਾ ਢੱਕਣ ਲੱਗਣ ਵਾਲਾ ਹੋਵੇ ਤਾਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸ਼ਿਕਾਇਤ ਕੇਂਦਰ ਨੰਬਰ 84273-66323 ਜਾਂ ਅਮਨ ਕੁਮਾਰ ਜੂਨੀਅਰ ਇੰਜੀਨੀਅਰ ਦੇ ਸੰਪਰਕ ਨੰਬਰ 88377- 96662 ‘ਤੇ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।



















