ਤਰਨ ਤਾਰਨ, 11 ਸਤੰਬਰ 2026 AJ DI Awaaj
Punjab Desk : ਆਯੁਸ਼ ਮੰਤਰਾਲਿਆ ਅਤੇ ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਮਨ ਖੰਨਾ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਜੀ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਾਏ ਜਾ ਰਹੇ ਆਯੁਸ਼ ਕੈੰਪਾਂ ਦੀ ਲੜੀ ਤਹਿਤ ਅੱਜ ਜ਼ਿਲ੍ਹਾ ਆਯੁਰਵੇਦਿਕ/ਯੂਨਾਨੀ ਅਫ਼ਸਰ ਤਰਨ ਤਾਰਨ ਡਾ. ਸੰਦੀਪ ਸ਼੍ਰੀਧਰ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਗੁਰਦੁਆਰਾ ਨਾਨਕ ਪ੍ਰਕਾਸ਼, ਪਿੰਡ ਸ਼ੇਖ ਵਿਖ਼ੇ ਮੁਫ਼ਤ ਆਯੁਸ਼ ਕੈੰਪ ਲਗਾਇਆ ਗਿਆ | ਕੈੰਪ ਵਿੱਚ ਆਯੁਰਵੇਦਿਕ ਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਕ੍ਰਮਵਾਰ 367 ਤੇ 282 ਕੁੱਲ 649 ਮਰੀਜਾਂ ਦਾ ਚੈਕਅੱਪ ਕਰਕੇ ਉਹਨਾਂ ਨੂੰ ਮੁਫ਼ਤ ਆਯੁਰਵੇਦਿਕ ਤੇ ਹੋਮਿਓਪੈਥਿਕ ਦਵਾਈਆਂ ਦਿਤੀਆਂ ਗਈਆਂ | ਇਸ ਦੌਰਾਨ ਡਾ. ਮਨਿੰਦਰ ਸਿੰਘ ਵੱਲੋਂ ਲੋਕਾਂ ਨੂੰ ਯੋਗ ਅਭਿਆਸ ਤੋਂ ਹੋਣ ਵਾਲੇ ਲਾਭ ਦੱਸਦੇ ਹੋਏ ਇਸ ਨੂੰ ਰੋਜ਼ਾਨਾ ਜੀਵਨ ਦਾ ਅੰਗ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਕੈੰਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ ਡਾ. ਸੰਦੀਪ ਕੁਮਾਰ, ਡਾ. ਮਨਿੰਦਰ ਸਿੰਘ, ਅਮਨਪ੍ਰੀਤ ਸਿੰਘ, ਰਾਜਿੰਦਰ ਕੁਮਾਰ ਉਪਵੈਦ ਅਤੇ ਹੋਮਓਪੈਥਿਕ ਵਿਭਾਗ ਵੱਲੋਂ ਡਾ. ਦਿਲਬਾਗ ਸਿੰਘ, ਡਾ. ਮੀਨਾਕਸ਼ੀ. ਸੁਖਵਿੰਦਰ ਕੌਰ ਅਤੇ ਪ੍ਰਭਪ੍ਰੀਤ ਸਿੰਘ ਫਾਰਮਾਸਿਸਟ ਨੇ ਆਪਣੀਆਂ ਸੇਵਾਵਾਂ ਦਿੱਤੀਆਂ।



















