ਮੁਹਾਲੀ: 03 Sep 2026 AJ DI Awaaj
Mohali Desk : ਸੈਕਟਰ-80 ਵਿੱਚ ਪੰਜਾਬ ਪੁਲਿਸ ਦੇ ਇੱਕ ASI ਦੀ ਗੋ*ਲੀ ਲੱਗਣ ਕਾਰਨ ਮੌ*ਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿ*ਤਕ ਦੀ ਪਛਾਣ ਓਂਕਾਰ ਸਿੰਘ ਵਜੋਂ ਹੋਈ ਹੈ, ਜੋ ਇੱਕ ਰਿਟਾਇਰਡ ਪੁਲਿਸ ਅਧਿਕਾਰੀ ਨਾਲ ਗੰਨਮੈਨ ਵਜੋਂ ਤਾਇਨਾਤ ਰਹਿ ਚੁੱਕੇ ਸਨ।
ਮੁੱਢਲੀ ਜਾਣਕਾਰੀ ਮੁਤਾਬਕ ਓਂਕਾਰ ਸਿੰਘ ਦੇ ਸਰੀਰ ‘ਤੇ ਕਈ ਗੋ*ਲੀਆਂ ਲੱਗੀਆਂ ਹਨ ਅਤੇ ਸਿਰ ‘ਤੇ ਵੀ ਗੋ*ਲੀ ਲੱਗਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਕਿਸੇ ਫਾਊਲ ਪਲੇਅ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਗੋ*ਲੀ ਕਥਿਤ ਤੌਰ ‘ਤੇ ASI ਦੇ ਆਪਣੇ ਪਿ*ਸਤੌਲ ਤੋਂ ਚੱਲੀ, ਜਿਸ ਕਾਰਨ ਇਸ ਨੂੰ ਹਾਦਸਾਤਮਕ ਮੌ*ਤ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿ*ਤਕ ਦੀ ਲਾ*ਸ਼ ਨੂੰ ਮੁਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਪੋਸ*ਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪੋਸ*ਟਮਾਰਟਮ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਮੌ*ਤ ਦੇ ਹਾਲਾਤਾਂ ਬਾਰੇ ਹੋਰ ਤੱਥ ਸਪਸ਼ਟ ਹੋ ਸਕਣਗੇ।



















