ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ 10 ਸਤੰਬਰ ਤੋ

2

ਫਾਜਿਲਕਾ 28 ਅਗਸਤ 2026 AJ DI Awaaj

Punjab Desk :    ਪੰਜਾਬ ਸਰਕਾਰ,ਖੇਡਾਂ ਦੇ ਪੱਧਰ ਨੂੰ ਉੱਚਾ-ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ,ਇਹ ਜਾਣਕਾਰੀ ਸ੍ਰੀ ਰੁਪਿੰਦਰ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਫਾਜਿਲਕਾ ਵੱਲੋ ਦਿੱਤੀ ਗਈ ਅਤੇ ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2026  ਫਾਜਿਲਕਾ ਜਿਲ੍ਹੇ ਦੇ ਬਲਾਕ ਪੱਧਰੀ ਮੁਕਾਬਲਿਆ ਦਾ ਆਗਾਜ 10 ਸਤੰਬਰ ਤੋ  ਕਰਵਾਇਆ ਜਾ ਰਿਹਾ ਹੈ।ਜਿਲ੍ਹਾ ਫਾਜਿਲਕਾ ਦੇ ਬਲਾਕ ਫਾਜਿਲਕਾ,ਅਬੋਹਰ,ਖੂਈਆਂ ਸਰਵਰ ਦੇ ਖੇਡ ਮੁਕਾਬਲੇ ਮਿਤੀ 10-09-2026 ਤੋ 13-09-2026 ਤੱਕ ਕਰਵਾਏ ਜਾਣਗੇ ਅਤੇ ਬਲਾਕ ਜਲਾਲਾਬਾਦ ਅਤੇ ਅਰਣੀਵਾਲਾ ਸੇ਼ਖ ਸੁਭਾਨ ਦੇ ਖੇਡ ਮੁਕਾਬਲੇ ਮਿਤੀ 14-09-2026 ਤੋ 17-09-2026 ਤੱਕ ਕਰਵਾਏ ਜਾਣਗੇ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਮੁਕਾਬਲਿਆਂ ਵਿੱਚ ਅੰਡਰ:14 ਤੋ 70 ਸਾਲ ਤੋ ਉਪਰ ਤੱਕ ਦੇ  ਲੜਕੇ-ਲੜਕੀਆਂ, ਮਹਿਲਾ-ਪੁਰਸ਼  ਗੇਮ ਐਥਲੈਟਿਕਸ, ਫੁੱਟਬਾਲ, ਕਬੱਡੀ(ਨ.ਸ), ਕਬੱਡੀ(ਸ.ਸ), ਖੋਹ-ਖੋਹ,ਵਾਲੀਬਾਲ(ਸਮੈਸਿਗ), ਵਾਲੀਬਾਲ(ਸੂਟਿੰਗ) ਵਿੱਚ ਭਾਗ ਲੈ ਸਕਦੇ ਹਨ।

                 ਉਹਨਾ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਾ ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਜਾਂ ਪੰਜਾਬ ਦੇ ਕਿਸੇ ਵਿਦਿਅਕ ਅਦਾਰੇ ਵਿੱਚ ਪੜਦਾ ਹੋਣਾ ਚਾਹੀਦਾ ਹੈ। ਉਸ ਕੋਲ ਸਬੂਤ ਲਈ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਆਧਾਰ ਕਾਰਡ ਜਾਂ ਵਿਦਿਅਕ ਅਦਾਰੇ ਦਾ ਆਈ.ਡੀ ਕਾਰਡ ਹੋਣਾ ਜਰੂਰੀ ਹੈ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਨੂੰ ਆਪਣੀ ਆਨਲਾਇਨ ਰਜਿਸਟ੍ਰੇਸ਼ਨ  https://sports.punjab.gov.in ਤੇ ਕਰਨੀ ਜਰੂਰੀ ਹੋਵੇਗੀ। ਉਮਰ ਦੇ ਸਬੂਤ ਵਜੋ ਖਿਡਾਰੀ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਗੇ ਅਤੇ ਆਪਣੀ ਆਫ ਲਾਈਨ ਸਮਰਸ਼ੀਟ ਟੂਰਨਾਮੈਂਟ ਸਥਾਨ ਤੇ ਜਮਂਾ ਕਰਵਾਉਣਗੇ। ਕਿਸੇ ਵੀ ਖਿਡਾਰੀ ਨੂੰ  ਟੂਰਨਾਮੈਂਟ  ਵਿੱਚ ਭਾਗ ਲੈਣ ਲਈ ਬੱਸ ਕਿਰਾਇਆ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਬਲਾਕ ਪੱਧਰੀ ਟੂਰਨਾਮੈਂਟ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਕਰਮਚਾਰੀ ਸ੍ਰੀ ਅਰੁਣ ਕੁਮਾਰ ਜਿਨ੍ਹਾਂ ਦਾ ਮੋ: ਨੰ: 96466-06690 ਨਾਲ ਸੰਪਰਕ ਕੀਤਾ ਜਾ ਸਕਦਾ ਹੈ।