ਤੂਫ਼ਾਨ ‘ਨਾਰਾ’ ਦਾ ਕਹਿਰ, 972 ਪਿੰਡ ਪ੍ਰਭਾਵਿਤ

13
International 25 Aug 2026 AJ DI Awaaj

 

International Desk :    ਦੱਖਣ-ਪੂਰਬੀ ਏਸ਼ੀਆ ਵਿੱਚ ਤੂਫ਼ਾਨ ‘ਨਾਰਾ’ ਅਤੇ ਭਾਰੀ ਮਾਨਸੂਨੀ ਮੀਂਹ ਕਾਰਨ ਲਾਓਸ, ਵੀਅਤਨਾਮ, ਮਿਆਂਮਾਰ ਅਤੇ ਥਾਈਲੈਂਡ ਵਿੱਚ ਹੜ੍ਹਾਂ ਤੇ ਜ਼ਮੀਨ ਖਿਸਕਣ ਦਾ ਖ਼ਤਰਾ ਵਧ ਗਿਆ ਹੈ।

ਲਾਓਸ ਵਿੱਚ 9 ਸੂਬਿਆਂ ਦੇ 54 ਜ਼ਿਲ੍ਹਿਆਂ ਦੇ 972 ਪਿੰਡ ਪ੍ਰਭਾਵਿਤ ਹੋਏ ਹਨ। ਕਰੀਬ 1.87 ਲੱਖ ਲੋਕ ਆਫ਼ਤ ਦੀ ਲਪੇਟ ਵਿੱਚ ਆਏ ਹਨ, ਜਦਕਿ 6 ਲੋਕਾਂ ਦੀ ਮੌ*ਤ ਅਤੇ 7,500 ਤੋਂ ਵੱਧ ਲੋਕਾਂ ਦੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਜਾਣ ਦੀ ਜਾਣਕਾਰੀ ਹੈ।

ਭਾਰੀ ਮੀਂਹ ਕਾਰਨ ਘਰਾਂ, ਸੜਕਾਂ, ਸਕੂਲਾਂ ਅਤੇ ਸਿਹਤ ਕੇਂਦਰਾਂ ਨੂੰ ਨੁਕਸਾਨ ਪਹੁੰਚਿਆ ਹੈ। ਮੌਸਮ ਵਿਭਾਗਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੂੰ ਲੈ ਕੇ ਚੌਕਸੀ ਜਾਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ।