H-1B ਵੀਜ਼ਾ ’ਤੇ ਵੱਡਾ ਫੈਸਲਾ, $1.03 ਲੱਖ ਫੀਸ ਦਾ ਪ੍ਰਸਤਾਵ

4

International 25 Aug 2026 AJ DI Awaaj

International Desk :   ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਲਈ $1,03,265 ਦੀ ਵਾਧੂ ਫੀਸ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਇਹ ਰਕਮ ਮੌਜੂਦਾ ਵੀਜ਼ਾ ਫੀਸਾਂ ਤੋਂ ਇਲਾਵਾ ਹੋਵੇਗੀ।

ਇਸ ਪ੍ਰਸਤਾਵ ਦਾ ਸਭ ਤੋਂ ਵੱਧ ਅਸਰ ਭਾਰਤੀ IT ਪੇਸ਼ੇਵਰਾਂ ਅਤੇ ਉਨ੍ਹਾਂ ਨੂੰ ਨੌਕਰੀ ਦੇਣ ਵਾਲੀਆਂ ਅਮਰੀਕੀ ਕੰਪਨੀਆਂ ’ਤੇ ਪੈ ਸਕਦਾ ਹੈ। H-1B ਵੀਜ਼ਾ ਤਹਿਤ ਹਰ ਸਾਲ 65,000 ਆਮ ਵੀਜ਼ੇ ਅਤੇ ਅਮਰੀਕੀ ਮਾਸਟਰਜ਼ ਡਿਗਰੀ ਧਾਰਕਾਂ ਲਈ 20,000 ਵਾਧੂ ਵੀਜ਼ਿਆਂ ਦੀ ਸੀਮਾ ਹੈ।

ਹਾਲਾਂਕਿ, ਨਵੀਂ ਫੀਸ ਅਜੇ ਲਾਗੂ ਨਹੀਂ ਹੋਈ। ਇਹ ਫਿਲਹਾਲ ਸਰਕਾਰੀ ਪ੍ਰਸਤਾਵ ਹੈ ਅਤੇ ਅਗਲੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਇਸ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ।