ਪੰਜਾਬ ਦੀਆਂ ਧੀਆਂ ਦੀ ਕਾਮਯਾਬੀ ’ਤੇ ਮਾਣ, 9 ਜ਼ਿਲ੍ਹਿਆਂ ਦੀ ਕਮਾਨ DC ਤੇ 8 ਦੀ ਸੁਰੱਖਿਆ SSP ਵਜੋਂ ਸੰਭਾਲ ਰਹੀਆਂ

8

August 22,2026 Aj Di Awaaj

Punjab Desk:  ਪੰਜਾਬ ਦੀਆਂ ਧੀਆਂ ਅੱਜ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ। ਸੂਬੇ ਦੇ 9 ਜ਼ਿਲ੍ਹਿਆਂ ਦੀ ਪ੍ਰਸ਼ਾਸਨਿਕ ਕਮਾਨ ਮਹਿਲਾ ਡਿਪਟੀ ਕਮਿਸ਼ਨਰਾਂ (DCs) ਵੱਲੋਂ ਸੰਭਾਲੀ ਜਾ ਰਹੀ ਹੈ, ਜਦਕਿ 8 ਜ਼ਿਲ੍ਹਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮਹਿਲਾ SSPs ਬਾਖੂਬੀ ਨਿਭਾ ਰਹੀਆਂ ਹਨ।

ਮਿਹਨਤ, ਹਿੰਮਤ ਅਤੇ ਦ੍ਰਿੜ੍ਹ ਇਰਾਦੇ ਨਾਲ ਪੰਜਾਬ ਦੀਆਂ ਇਹ ਧੀਆਂ ਪ੍ਰਸ਼ਾਸਨ ਅਤੇ ਪੁਲਿਸ ਪ੍ਰਬੰਧ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਦੀ ਕਾਮਯਾਬੀ ਨਾ ਸਿਰਫ਼ ਹੋਰ ਧੀਆਂ ਲਈ ਪ੍ਰੇਰਣਾ ਬਣ ਰਹੀ ਹੈ, ਸਗੋਂ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ।

ਪੰਜਾਬ ਦੀਆਂ ਧੀਆਂ ਦੀ ਇਹ ਉਪਲਬਧੀ ਸਾਬਤ ਕਰਦੀ ਹੈ ਕਿ ਮੌਕਾ ਮਿਲਣ ’ਤੇ ਉਹ ਹਰ ਜ਼ਿੰਮੇਵਾਰੀ ਨੂੰ ਪੂਰੀ ਸਮਰੱਥਾ ਅਤੇ ਇਮਾਨਦਾਰੀ ਨਾਲ ਨਿਭਾਉਣ ਦੇ ਯੋਗ ਹਨ।