Delhi 21 Aug 2026 AJ DI Awaaj
National Desk : ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਲਈ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। PM E-DRIVE ਸਕੀਮ ਹੁਣ 31 ਮਾਰਚ 2028 ਤੱਕ ਜਾਰੀ ਰਹੇਗੀ। ਸਰਕਾਰ ਨੇ ਇਸ ਲਈ 11,900 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਸਕੀਮ ਦਾ ਉਦੇਸ਼ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਧਾਉਣ ਅਤੇ ਦੇਸ਼ ਵਿੱਚ EV ਚਾਰਜਿੰਗ ਤੇ ਨਿਰਮਾਣ ਢਾਂਚੇ ਨੂੰ ਮਜ਼ਬੂਤ ਕਰਨਾ ਹੈ।
ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਸਬਸਿਡੀ ਘਟੀ
ਨਵੀਂ ਵਿਵਸਥਾ ਤਹਿਤ ਇਲੈਕਟ੍ਰਿਕ ਦੋਪਹੀਆ ਵਾਹਨਾਂ ’ਤੇ ਮਿਲਣ ਵਾਲਾ ਇਨਸੈਂਟਿਵ 5,000 ਰੁਪਏ ਤੋਂ ਘਟਾ ਕੇ 2,500 ਰੁਪਏ ਪ੍ਰਤੀ kWh ਕਰ ਦਿੱਤਾ ਗਿਆ ਹੈ। ਹੁਣ ਪ੍ਰਤੀ ਵਾਹਨ ਵੱਧ ਤੋਂ ਵੱਧ 5,000 ਰੁਪਏ ਦਾ ਇਨਸੈਂਟਿਵ ਮਿਲੇਗਾ। ਪਹਿਲਾਂ ਇਹ ਲਾਭ 10,000 ਰੁਪਏ ਤੱਕ ਸੀ।
ਕਿਹੜੇ ਵਾਹਨਾਂ ਨੂੰ ਮਿਲੇਗਾ ਲਾਭ?
ਇਨਸੈਂਟਿਵ ਲਈ ਇਲੈਕਟ੍ਰਿਕ ਦੋਪਹੀਆ ਵਾਹਨ ਦੀ ਵੱਧ ਤੋਂ ਵੱਧ ਐਕਸ-ਫੈਕਟਰੀ ਕੀਮਤ 1.5 ਲੱਖ ਰੁਪਏ ਹੋਣੀ ਚਾਹੀਦੀ ਹੈ। ਲਾਭ ਤੈਅ ਸੀਮਾ ਜਾਂ ਵਾਹਨ ਦੀ ਐਕਸ-ਫੈਕਟਰੀ ਕੀਮਤ ਦੇ 15 ਫੀਸਦੀ—ਜੋ ਵੀ ਘੱਟ ਹੋਵੇ—ਦੇ ਅਧਾਰ ’ਤੇ ਮਿਲੇਗਾ।
ਕਲੇਮ ਦੀ ਆਖਰੀ ਤਾਰੀਖ 31 ਦਸੰਬਰ 2027
ਭਾਵੇਂ PM E-DRIVE ਸਕੀਮ 31 ਮਾਰਚ 2028 ਤੱਕ ਚੱਲੇਗੀ, ਪਰ ਸਕੀਮ ਤਹਿਤ ਕਿਸੇ ਵੀ ਕੰਪੋਨੈਂਟ ਲਈ ਕਲੇਮ 31 ਦਸੰਬਰ 2027 ਤੱਕ ਹੀ ਜਮ੍ਹਾਂ ਕਰਨਾ ਹੋਵੇਗਾ।



















