ਹਿਸਾਰ: 20 Aug 2026 AJ DI Awaaj
National Desk : ਹਿਸਾਰ ਅਦਾਲਤ ਕੰਪਲੈਕਸ ਦੇ ਮੁੱਖ ਗੇਟ ਦੇ ਸਾਹਮਣੇ ਵੀਰਵਾਰ ਦੁਪਹਿਰ ਗੋ*ਲੀਆਂ ਚੱਲਣ ਨਾਲ ਦਹਿਸ਼ਤ ਫੈਲ ਗਈ। ਹਮ*ਲਾਵਰਾਂ ਨੇ ਥੁਰਾਨਾ ਪਿੰਡ ਦੇ ਰਹਿਣ ਵਾਲੇ ਗੈਂ*ਗਸਟਰ ਵਿਨੋਦ ਕਾਣਾ ’ਤੇ ਤਾਬੜਤੋੜ ਫਾ*ਇ*ਰਿੰਗ ਕਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌ*ਤ ਹੋ ਗਈ। ਗੋ*ਲੀਬਾਰੀ ਵਿੱਚ ਇੱਕ ਹੋਰ ਵਿਅਕਤੀ ਵੀ ਗੰਭੀਰ ਜ਼*ਖਮੀ ਹੋਇਆ ਹੈ।
ਜਾਣਕਾਰੀ ਮੁਤਾਬਕ ਹਮ*ਲਾਵਰਾਂ ਨੇ ਕਰੀਬ 30 ਸਕਿੰਟਾਂ ਵਿੱਚ 15 ਤੋਂ 20 ਰਾਊਂਡ ਫਾਇਰ ਕੀਤੇ। ਪਹਿਲਾਂ ਪਾਰਕਿੰਗ ਏਰੀਏ ਵਿੱਚ ਵਿਨੋਦ ਕਾਣਾ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਫਿਰ ਗੋ*ਲੀਆਂ ਚਲਾਉਂਦੇ ਹੋਏ ਉਸ ਨੂੰ ਮੁੱਖ ਗੇਟ ਤੱਕ ਲਿਆਂਦਾ ਗਿਆ।
ਵਾਰਦਾਤ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁੱਢਲੀ ਜਾਂਚ ਵਿੱਚ ਹਮ*ਲਾਵਰਾਂ ਦੇ ਪਾਨੂ ਗੈਂ*ਗ ਨਾਲ ਸਬੰਧ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਪੁਰਾਣੀ ਰੰ*ਜਿਸ਼ ਅਤੇ ਗੈਂ*ਗਵਾਰ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਸ਼ਹਿਰ ਵਿੱਚ ਨਾ*ਕਾਬੰਦੀ ਕਰਕੇ ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


















